ਗੈਜੇਟ ਡੈਸਕ- ਵਨਪਲੱਸ ਨੇ ਆਪਣਾ ਨਵਾਂ ਸਮਾਰਟਫੋਨ ਹਾਲ ਹੀ 'ਚ ਲਾਂਚ ਕੀਤਾ ਹੈ, ਜੋ 108 ਮੈਗਾਪਿਕਸਲ ਦੇ ਮੇਨ ਲੈੱਨਜ਼ ਦੇ ਨਾਲ ਆਉਂਦਾ ਹੈ। Nord Buds CE 3 Lite ਦੇ ਨਾਲ ਕੰਪਨੀ ਨੇ Nord Buds 2 ਨੂੰ ਵੀ ਲਾਂਚ ਕੀਤਾ ਹੈ। ਇਹ ਬ੍ਰਾਂਡ ਦਾ ਲੇਟੈਸਟ ਫੋਨ ਹੈ, ਜੋ OnePlus Nord CE 2 Lite ਦੇ ਸਕਸੈਸਰ ਦੇ ਰੂਪ 'ਚ ਆਇਆ ਹੈ। ਇਸਦੀ ਸੇਲ 11 ਅਪ੍ਰੈਲ ਨੂੰ ਹੋਣੀ ਹੈ।
ਕੰਪਨੀ ਨੇ ਫੋਨ 'ਤੇ ਮਿਲਣ ਵਾਲੇ ਬੈਂਕ ਆਫਰ ਦਾ ਐਲਾਨ ਕਰ ਦਿੱਤਾ ਹੈ, ਜੋ ਇੰਟ੍ਰੋਡਕਟਰੀ ਆਫਰ ਦਾ ਹਿੱਸਾ ਹੈ। ਇਸ ਤੋਂ ਇਲਾਵਾ ਬ੍ਰਾਂਡ ਇਸ ਸਮਾਰਟਫੋਨ ਦੇ ਨਾਲ 2,999 ਰੁਪਏ ਦੀ ਕੀਮਤ ਵਾਲਾ OnePlus Nord Buds CE ਫ੍ਰੀ ਦੇ ਰਿਹਾ ਹੈ। ਆਓ ਜਾਣਦੇ ਹਾਂ ਇਸ ਹੈਂਡਸੈੱਟ ਦੀ ਡਿਟੇਲਸ।
OnePlus Nord CE 3 Lite 'ਤੇ ਆਫਰ
ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ੋਨ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕੋਗੇ। ਇਸ ਤੋਂ ਇਲਾਵਾ ਹੈਂਡਸੈੱਟ ਕੰਪਨੀ ਦੇ ਐਕਸਪੀਰੀਅੰਸ ਸਟੋਰ, ਅਧਿਕਾਰਤ ਸਟੋਰ ਅਤੇ ਚੁਣੇ ਹੋਏ ਪਾਰਟਨਰ ਕੋਲ ਉਪਲੱਬਧ ਹੋਵੇਗਾ। ਇੱਥੋਂ ਤੁਸੀਂ ਫੋਨ ਦੇ ਨਾਲ ਫ੍ਰੀ ਈਅਰਬਡਸ ਹਾਸਿਲ ਕਰ ਸਕਦੇ ਹੋ। ਇਸਦੇ ਨਾਲ ਕੰਪਨੀ 1000 ਰੁਪਏ ਦਾ ਡਿਸਕਾਊਂਟ ICICI ਬੈਂਕ ਕਾਰਡ 'ਤੇ ਦੇ ਰਹੀ ਹੈ।
ਸਮਾਰਟਫੋਨ ਨੂੰ ਤੁਸੀਂ 19,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ। ਇਹ ਕੀਮਤ ਫੋਨ ਦੇ 8GB RAM + 128GB ਸਟੋਰੇਜ ਵੇਰੀਐਂਟ ਦੀ ਹੈ। ਉੱਥੇ ਹੀ ਇਸਦਾ 8GB RAM + 256GB ਸਟੋਰੇਜ ਵੇਰੀਐਂਟ 21,999 ਰੁਪਏ 'ਚ ਆਉਂਦਾ ਹੈ। ਸਮਾਰਟਫੋਨ ਨੂੰ ਤੁਸੀਂ ਪੈਸਟਲ ਲਾਈਮ ਅਤੇ ਕ੍ਰੋਮੈਟਿਕ ਗ੍ਰੇਅ ਰੰਗ 'ਚ ਖਰੀਦ ਸਕਦੇ ਹੋ।
ਫੀਚਰਜ਼
OnePlus Nord CE 3 Lite 5G 'ਚ 6.72-inch ਦੀ FHD+ IPS LCD ਡਿਸਪਲੇਅ ਮਿਲਦੀ ਹੈ। ਸਕਰੀਨ 120Hz ਰਿਫ੍ਰੈਸ਼ ਰੇਟ, ਪੰਚ ਹੋਲ ਕਟਆਊਟ, ਗੋਰਿਲਾ ਗਲਾਸ ਪ੍ਰੋਟੈਕਸ਼ਨ ਅਤੇ 680 Nits ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ। ਸਮਾਰਟਫੋਨ 'ਚ Qualcomm Snapdragon 695 ਪ੍ਰੋਸੈਸਰ ਦਿੱਤਾ ਗਿਆ ਹੈ।
ਫੋਨ 'ਚ 8GB RAM ਅਤੇ 256GB ਸਟੋਰੇਜ ਦਾ ਆਪਸ਼ਨ ਮਿਲੇਗਾ। ਸਕਿਓਰਿਟੀ ਲਈ ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਆਪਟਿਕਸ ਦੀ ਗੱਲ ਕਰੀਏ ਤਾਂ ਇਸ ਵਿਚ 108 ਮੈਗਾਪਿਕਸਲ ਦਾ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲਦਾ ਹੈ। ਉਥੇ ਹੀ ਫਰੰਟ 'ਚ ਕੰਪਨੀ ਨੇ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ।
ਹੈਂਡਸੈੱਟ ਐਂਡਰਾਇਡ 13 'ਤੇ ਬੇਸਡ ਆਕਸੀਜਨ ਓ.ਐੱਸ. 'ਤੇ ਕੰਮ ਕਰਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਗੂਗਲ ਸਰਚ 'ਚ ਵੀ ਮਿਲੇਗਾ ChatGPT ਵਰਗਾ AI ਦਾ ਸਪੋਰਟ, ਸੁੰਦਰ ਪਿਚਾਈ ਨੇ ਕੀਤੀ ਪੁਸ਼ਟੀ
NEXT STORY