ਜਲੰਧਰ—ਬ੍ਰਿਟੇਨ ਵਿਚ ਇਕ ਬੇਹੱਦ ਅਨੋਖੀ ਘਟਨਾ ਸਾਹਮਣੇ ਆਈ ਹੈ। ਇਕ ਵਿਅਕਤੀ ਨੇ ਗਲਤੀ ਨਾਲ ਆਪਣੇ ਕੰਪਿਊਟਰ ਸਰਵਰ 'ਤੇ ਗਲਤ ਕੋਡ ਟਾਈਪ ਕਰ ਦਿੱਤਾ। ਇਹ ਗਲਤੀ ਉਸਨੂੰ ਅਤੇ ਉਸਦੇ ਗਾਹਕਾਂ ਨੂੰ ਬਹੁਤ ਹੀ ਭਾਰੀ ਪਈ। ਉਸਨੇ ਆਪਣੀ ਪੂਰੀ ਕੰਪਨੀ ਅਤੇ ਨਾਲ ਹੀ ਆਪਣੇ ਸਾਰੇ ਗਾਹਕਾਂ ਦੀ ਵੈੱਬਸਾਈਟ ਨੂੰ ਨਸ਼ਟ ਕਰ ਦਿੱਤਾ।
ਮਾਰਕੋ ਮਰਸਲਾ ਇਕ ਵੈੱਬ ਹੋਸਟਿੰਗ ਕੰਪਨੀ ਚਲਾਉਂਦੇ ਸਨ ਅਤੇ ਉਨ੍ਹਾਂ ਕੋਲ 1535 ਗਾਹਕ ਸਨ। ਉਹ ਉਨ੍ਹਾਂ ਦੇ ਸਰਵਰ ਅਤੇ ਇੰਟਰਨੈੱਟ ਕੁਨੈਕਸ਼ਨ ਦੀ ਦੇਖਭਾਲ ਕਰਦੇ ਸਨ, ਜਿਸ 'ਤੇ ਗਾਹਕਾਂ ਦੀ ਵੈੱਬਸਾਈਟ ਦੀਆਂ ਫਾਈਲਾਂ ਸੁਰੱਖਿਅਤ ਰਹਿੰਦੀਆਂ ਸਨ। ਉਨ੍ਹਾਂ ਨੇ 'ਆਰ ਐੱਮ-ਆਰ ਐੱਫ' ਕੋਡ ਲਿਖਿਆ, ਜਿਸਨੇ ਸਭ ਕੁਝ ਨਸ਼ਟ ਕਰ ਦਿੱਤਾ ਅਤੇ ਨਾਲ ਹੀ ਸਹਿਯੋਗੀ ਚੁਣੌਤੀ ਦੇਣ ਵਾਲੀ ਪ੍ਰਣਾਲੀ ਜੋ ਉਪਭੋਗਤਾ ਨੂੰ ਕੁਝ ਨਸ਼ਟ ਹੋਣ ਦੀ ਸੂਚਨਾ ਦਿੰਦੀ ਹੈ, ਨੂੰ ਵੀ ਬੰਦ ਕਰ ਦਿੱਤਾ। ਜ਼ਿਆਦਾਤਰ ਮਾਹਰਾਂ ਨੇ ਦੱਸਿਆ ਕਿ ਉਸਨੇ ਗਲਤੀ ਨਾਲ ਆਪਣੀ ਕੰਪਨੀ ਅਤੇ ਆਪਣੇ ਗਾਹਕਾਂ ਦਾ ਡਾਟਾ ਨਸ਼ਟ ਕੀਤਾ ਹੈ ਅਤੇ ਇਸ ਕਾਰਨ ਉਸਦੀ ਕੰਪਨੀ ਪੂਰੀ ਤਰ੍ਹਾਂ ਨਸ਼ਟ ਹੋ ਗਈ।
ਆਊਟਲੁਕ ਆ ਰਹੀ ਹੈ Android Wear ਲਈ
NEXT STORY