ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਜਲਦ ਹੀ ਆਪਣੇ ਨਵੇਂ ਸਮਾਰਟਫੋਨ OnePlus 10 Pro ਨੂੰ ਗਲੋਬਲੀ ਲਾਂਚ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ 11 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਵਨਪਲੱਸ ਆਪਣੇ ਨਵੇਂ ਫੋਨ ਨੂੰ ਪੰਚ ਹੌਲ ਸੈਲਫੀ ਕੈਮਰੇ ਨਾਲ ਲਿਆਏਗੀ, ਇਸਤੋਂ ਇਲਾਵਾ ਇਸ ਵਿਚ ਕਰਵਡ ਡਿਸਪਲੇਅ ਹੋਵੇਗੀ। ਇਸ ਫੋਨ ਨੂੰ 80 ਵਾਟ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਇਆ ਜਾਵੇਗਾ ਅਤੇ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਸ ਵਿਚ ਹਿਡਨ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੋਵੇਗਾ।
ਦੱਸ ਦੇਈਏ ਕਿ ਜੂਨ ’ਚ ਹੀ ਵਨਪਲੱਸ ਨੇ ਐਲਾਨ ਕੀਤਾ ਸੀ ਕਿ ਕੰਪਨੀ ਆਪਣੇ ਸਿਸਟਰ ਬ੍ਰਾਂਡ ਓਪੋ ਦੇ ਨਾਲ ਮਰਜ ਹੋਵੇਗੀ। ਇਸ ਨਾਲ ਗਾਹਕਾਂ ਨੂੰ ਹੋਰ ਵੀ ਬਿਹਤਰ ਪ੍ਰੋਡਕਟਸ ਮਿਲ ਸਕਣਗੇ।
OnePlus 10 Pro ਦੇ ਸੰਭਾਵਿਤ ਫੀਚਰਜ਼
ਡਿਸਪਲੇਅ - 6.7 ਇੰਚਦੀ AMOLED, 120Hz ਰਿਫ੍ਰੈਸ਼ ਰੇਟ ਦੀ ਸਪੋਰਟ
ਪ੍ਰੋਸੈਸਰ - ਸਨੈਪਡ੍ਰੈਗਨ 8 Zen
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ Funtouch OS 12
ਰੀਅਰ ਕੈਮਰਾ - 48MP (ਪ੍ਰਾਈਮਰੀ ਸੈਂਸਰ) + 50MP (ਅਲਟਰਾ ਵਾਈਡ ਐਂਗਲ) + 8MP (ਟੈਲੀਫੋਟੋ ਲੈੱਨਜ਼)
ਫਰੰਟ ਕੈਮਰਾ - 32MP
ਬੈਟਰੀ - 5000mAh, 80W ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - USB ਟਾਈਪ-ਸੀ ਆਡੀਓ, ਡਿਊਲ ਸਟੀਰੀਓ ਸਪੀਕਰ, ਡਾਲਬੀ ਟਾਮਸ
ਸੁਰੱਖਿਆ ਕਾਰਨਾਂ ਦੇ ਚਲਦੇ ਟੈਸਲਾ ਨੇ ਵਾਪਸ ਮੰਗਵਾਏ Model 3 ਤੇ Model S
NEXT STORY