ਜਲੰਧਰ: ਕਈ ਵਾਰ ਅਜਿਹਾ ਹੁੰਦਾ ਹੈ ਕਿ ਆਪ ਘਰ ਤੋਂ ਆਫਿਸ ਜਾਂ ਕਿਤੇ ਹੋਰ ਸਫ਼ਰ ਲਈ ਨਿਕਲਦੇ ਹਾਂ ਪਰ ਟ੍ਰੈਫ਼ਿਕ ਜਾਮ 'ਚ ਫੱਸ ਜਾਣ ਕਾਰਨ ਤੁਹਾਡਾ ਕਾਫ਼ੀ ਸਮਾਂ ਬਰਬਾਦ ਹੋ ਜਾਂਦਾ ਹੈ।
ਇਸ ਟ੍ਰੈਫ਼ਿਕ ਜਾਮ ਦੇ ਦੌਰਾਨ ਤੁਸੀਂ ਕਈ ਵਾਰ ਇਹ ਦੇਖ ਕੇ ਹੈਰਾਨ ਹੁੰਦੇ ਹੋਵੋਗੇ ਕਿ ਤੁਹਾਡੀ ਸਾਈਡ ਦੀ ਰੋਡ ਤਾਂ ਪੂਰੀ ਤਰ੍ਹਾਂ ਟ੍ਰੈਫ਼ਿਕ ਕਰਕੇ ਜਾਮ ਹੈ ਪਰ ਦੂਸਰੀ ਸਾਈਡ ਦੀ ਰੋਡ ਬਿਲਕੁੱਲ ਖਾਲੀ ਹੈ, ਜਿੰਨਾਂ 'ਤੇ ਗੱਡੀਆਂ ਆਰਾਮ ਨਾਲ ਆ ਅਤੇ ਜਾ ਰਹੀਆਂ ਹੁੰਦੀਆਂ ਹਨ।
ਹੁਣ ਇਕ ਅਜਿਹੀ 'ਜਿਪਰ' (ZIPPER) ਨਾਮ ਦੀ ਮਸ਼ੀਨ ਡਿਵੈਲਪ ਕੀਤੀ ਗਈ ਹੈ ਜੋ ਰੋਡ ਦੇ ਡਿਵਾਇਡਰ ਨੂੰ ਦੋਨਾਂ ਸਾਈਡ ਸ਼ਿਫਟ ਕਰ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜਿਸ ਸਾਈਡ ਰੋੜ ਦੀ ਵੱਧ ਜਰੂਰਤ ਹੋਵੇ ਉਸ ਸਾਈਡ ਦੀ ਰੋਡ ਜ਼ਿਆਦਾ ਚੌੜੀ ਕੀਤੀ ਜਾ ਸਕਦੀ ਹੈ। ਜਿਸ ਨਾਲ ਟ੍ਰੈਫ਼ਿਕ ਜਾਮ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਉਪਰ ਦਿੱਤੀ ਗਈ ਵੀਡੀਓ 'ਚ ਤੁਸੀਂ ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖ ਸਕਦੇ ਹੋ।
ਦੁਨੀਆ ਦਾ ਇਕ ਵੱਡਾ ਪਾਇਰਿਸੀ ਗਰੁੱਪ ਹੁਣ ਨਹੀਂ ਕਰੇਗਾ ਗੇਮਜ਼ ਨੂੰ ਕ੍ਰੈਕ !
NEXT STORY