ਜਲੰਧਰ- ਵਨਪਲਸ ਨੇ ਭਾਰਤ 'ਚ ਆਪਣੇ ਵਨਪਲਸ 3 ਸਮਾਰਟਫੋਨ ਨੂੰ ਐਕਸਕਲੂਸੀਵ ਤੌਰ Ýਤੇ ਐਮਾਜ਼ਾਨ ਇੰਡੀਆ 'ਤੇ ਲਾਂਚ ਕੀਤਾ ਸੀ। ਹੁਣ ਐਮਜ਼ਾਨ ਇੰਡੀਆ 'ਤੇ ਵਨਪਲਸ 3 ਕਾਰਨਿਵਾਲ ਮਨਾਇਆ ਜਾ ਰਿਹਾ ਹੈ। ਇਸ ਕਾਰਨਿਵਾਲ ਦੇ ਤਹਿਤ ਵਨਪਲਸ 3 ਸਮਾਰਟਫੋਨ ਖਰੀਦਣ 'ਤੇ ਕਈ ਆਫਰ ਉਪਲੱਬਧ ਹੋਣਗੇ।
ਐਮਜ਼ਾਨ ਇੰਡੀਆ 'ਤੇ ਇਹ ਕਾਰਨਿਵਾਲ 31 ਅਗਸਤ ਨੂੰ ਰਾਤ 12 ਵਜੇ ਤੋਂ ਸ਼ੁਰੂ ਹੋ ਕੇ 2 ਸਿਤੰਬਰ ਰਾਤ 11 ਵੱਜੇ 25 ਮਿੰਟ ਤੱਕ ਚੱਲੇਗਾ। ਇਸ ਆਫਰ ਦੇ ਤਹਿਤ ਵਨਪਲਸ 3 ਸਮਾਰਟਫੋਨ ਖਰੀਦਣ ਵਾਲੇ ਗਾਹਕਾਂ ਨੂੰ ਗਾਰੰਟਡ ਕੈਸ਼ਬੈਕ, ਈ. ਐੱਮ. ਆਈ 'ਤੇ ਫੋਨ ਖਰੀਦਣ 'ਤੇ ਗਿਫਟ ਕਾਰਡ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਨਪਲਸ 3 ਗਾਹਕ ਆਈ. ਸੀ. ਆਈ. ਸੀ. ਆਈ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਇਸਤੇਮਾਲ ਕਰ ਕੇ ਐਮਾਜ਼ਾਨ ਤੇ 1,000 ਰੁਪਏ ਦਾ ਗਾਰੰਟਡ ਕੈਸ਼ਬੈਕ ਪਾ ਸਕਦੇ ਹਨ। ਇਸ ਸਮਾਰਟਫੋਨ ਦੇ ਈ.ਐੱਮ. ਆਈ 'ਤੇ ਖਰੀਦਣ ਵਾਲੇ ਸਾਰੇ ਗਾਹਕਾਂ ਨੂੰ ਉਨ੍ਹਾਂ ਦੀ ਈ. ਐੱਮ. ਆਈ 'ਤੇ ਲੱਗਣ ਵਾਲੇ ਵਿਆਜ਼ ਦੇ ਬਰਾਬਰ ਹੀ ਕੈਸ਼ਬੈਕ ਮਿਲੇਗਾ । ਇਸ ਦਾ ਮਤਲੱਬ ਹੈ ਕਿ ਇਹ ਫੋਨ ਇਸ ਤਰ੍ਹਾਂ ਨਾਲ ਨੋ ਇੰਟਰਸਟ 'ਤੇ ਖਰੀਦਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਕ ਖੁਸ਼ਕਿਸਮਤ ਗਾਹਕ ਨੂੰ ਫੋਨ ਖਰੀਦਣ 'ਤੇ ਐਮਜ਼ਾਨ ਦੇ ਗਿਫਟ ਕਾਰਡ ਦੇ ਤੌਰ 'ਤੇ 100 ਫ਼ੀਸਦੀ ਕੈਸ਼ਬੈਕ ਜਿੱਤਣ ਦਾ ਮੌਕਾ ਵੀ ਮਿਲੇਗਾ। ਵਨਪਲਸ ਨੇ ਦੱਸਿਆ, ਇਸ ਆਫਰ ਦਾ ਹਿੱਸਾ ਬਣਨ ਲਈ, ਗਾਹਕਾਂ ਨੂੰ ਆਰਡਰ ਕਰਨ ਦੇ ਦੌਰਾਨ ਇਸਤੇਮਾਲ ਹੋਈ ਆਪਣੀ ਈ-ਮੇਲ ਆਈ. ਡੀ ਅਤੇ ਐਮਜ਼ਾਨ ਆਰਡਰ ਆਈ. ਡੀ ਨੂੰ ਵਨਪਲਸ ਦੇ ਸੋਸ਼ਲ ਮੀਡੀਆ ਚੈਨਲ 'ਤੇ ਦਿੱਤੇ ਇਕ ਫ਼ਾਰਮ ਦੇ ਜ਼ਰੀਏੇ ਸਾਂਝਾ ਕਰਣਾ ਹੋਵੇਗਾ।
ਗੱਲ ਕਰੀਏ ਇਸ ਸਮਾਰਟਫੋਨ ਦੇ ਫੀਚਰਸ ਬਾਰੇ 'ਚ ਤਾਂ ਇਹ ਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ 'ਤੇ ਆਧਾਰਿਤ ਆਕਸੀਜਨ ਓ. ਐੱਸ 'ਤੇ ਚੱਲਣ ਵਾਲਾ ਇਹ ਇਕ ਡੂਅਲ ਸਿਮ ਸਮਾਰਟਫੋਨ ਹੈ। ਇਸ 'ਚ 5.5 ਇੰਚ ਦੀ ਫੁੱਲ-ਐੱਚ. ਡੀ ਡਿਸਪਲੇ, ਕਵਾਲਕਾਮ ਸਨੈਪਡ੍ਰੈਗਨ 820 ਚਿਪਸੈੱਟ (ਦੋ ਕੋਰ ਦੀ ਸਪੀਡ 2.2 ਗੀਗਾਹਰਟਜ ਅਤੇ ਦੋ ਕੋਰ ਦੀ 1.6 ਗੀਗਾਹਰਟਜ਼) ਹੈ। ਗਰਾਫਿਕਸ ਲਈ ਐਡਰੇਨੋ 530 ਜੀ. ਪੀ. ਯੂ ਇੰਟੀਗਰੇਟਡ ਹੈ। ਇਹ 6 ਜੀ. ਬੀ ਦੇ ਐੱਲ. ਪੀ. ਡੀ. ਡੀ. ਆਰ 4 ਰੈਮ, 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਪਾਵਰ ਬੈਕਅਪ 3000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।
ਰਾਇਲ ਇਨਫੀਲਡ ਨੇ ਵਧਾਈ ਆਪਣੀਆਂ ਬਾਈਕਸ ਦੀ ਕੀਮਤ
NEXT STORY