ਜਲੰਧਰ- ਵਨਪਲਸ ਨੇ ਹਾਲ ਹੀ 'ਚ ਵਨਪਲਸ 3T Midnight Black Limited Edition ਨੂੰ ਪੇਸ਼ ਕੀਤਾ ਸੀ। ਇਸ ਸਮਾਰਟਫੋਨ ਨੂੰ ਭਾਰਤ 'ਚ ਕੱਲ 31 ਮਾਰਚ ਨੂੰ Amazon.in, oneplusstore.in ਅਤੇ ਬੈਂਗਲੁਰੂ 'ਚ ਸਥਿਤ ਆਫਲਾਈਨ ਐਕਸਪੀਰਿਅੰਸ ਸਟੋਰ 'ਤੇ 34,999 ਰੁਪਏ 'ਚ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ। ਕੱਲ 2 ਵਜੇ ਤੋਂ ਇਹ ਡਿਵਾਇਸ ਐਮਾਜ਼ਨ ਇੰਡੀਆ ਅਤੇ oneplusstore.in 'ਤੇ ਸੇਲ ਲਈ ਉਪਲੱਬਧ ਹੋ ਜਾਵੇਗਾ। ਇਸ ਨੂੰ ਲਾਂਚ ਕਰਨ ਦੇ ਨਾਲ ਹੀ ਕੰਪਨੀ ਨੇ ਇਸ ਫੋਨ ਨੂੰ ਲਈ ਪ੍ਰੀ-ਆਰਡਰ ਲਈ ਐਮਾਜ਼ਨ 'ਤੇ ਉੁਪਲੱਬਧ ਕਰਾ ਦਿੱਤਾ ਸੀ ਜੋ ਹੁਣ ਬੰਦ ਹੋ ਚੁੱਕਿਆ ਹੈ। ਇਸ ਸਮਾਰਟਫੋਨ ਨੂੰ ਸਿਰਫ ਉਹੀ ਯੂਜ਼ਰਸ ਖਰੀਦ ਸਕਦੇ ਹਨ, ਜਿਨ੍ਹਾਂ ਨੇ ਇਸ ਫੋਨ ਲਈ ਰਜਿਸਟਰੇਸ਼ਨ ਕਰਾਇਆ ਸੀ।
ਫਿਲਹਾਲ ਇਹ ਵਨਪਲਸ 3“ ਗਨਮੇਟਲ ਅਤੇ ਸਾਫਟ ਗੋਲਡ ਕਲਰ 'ਚ ਮਿਲਦਾ ਹੈ। ਵਨਪਲਸ 3“ 'ਚ ਵੀ ਐਲੂਮੀਨਿਅਮ ਮੇਟਲ ਯੂਨਿਬਾਡੀ ਡਿਜ਼ਾਇਨ ਹੈ। ਇਸ ਫੋਨ 'ਚ 5.5 - ਇੰਚ ਫੁੱਲ ਐੱਚ. ਡੀ ਆਪਟਿਕ ਐਮੋਲੇਡ ਡਿਸਪਲੇ ਹੈ ਜੋ ਕਾਰਨਿੰਗ ਗੋਰਿੱਲਾ ਗਲਾਸ 4 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਇਸ ਫੋਨ 'ਚ 4ਜੀ. ਬੀ ਰੈਮ ਅਤੇ 64 ਜੀ. ਬੀ ਇੰਟਰਨਲ ਸਟੋਰੇਜ ਹੈ। ਵਨਪਲਸ 3“ 'ਚ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ, 3ਪੀ 8ਐੱਸ. ਪੀ ਨਾਲ 1 ਮਾਇਕ੍ਰੋਨ ਪਿਕਸਲ ਦਾ 16 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਹੈ। ਇਸ ਤੋਂ ਇਲਾਵਾ ਵਨਪਲਸ 3“ 'ਚ 340ਐੱਮ. ਏ. ਐੱਚ ਦੀ ਬੈਟਰੀ ਹੈ। ਇਹ ਫੋਨ ਡੈਸ਼ ਚਾਰਜ (5ਵੀ 4ਏ) ਫਾਸਟ ਚਾਰਜਿੰਗ ਟੈਕਨਾਲੋਜੀ ਸਪੋਰਟ ਕਰਦਾ ਹੈ। ਇਹ ਫੋਨ ਯੂ. ਐੱਸ. ਬੀ 2.0 ਟਾਈਪ-ਸੀ ਪੋਰਟ ਅਤੇ 3.5 ਐੱਮ.ਐੱਮ ਹੈੱਡਫੋਨ ਜੈੱਕ ਦੇ ਨਾਲ ਆਉਂਦਾ ਹੈ। ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਅਤੇ ਕੈਪੇਸੀਟਿਵ ਹਾਰਡਵੇਯਰ ਬਟਨ ਤੋਂ ਇਲਾਵਾ ਅਲਰਟ ਸਲਾਇਡਰ ਵੀ ਹੈ।
ਸੈਮਸੰਗ ਨੇ ਲਾਂਚ ਕੀਤਾ ਗਿਅਰ 360 ਕੈਮਰਾ, ਜਾਣੋ ਇਸ ਦੀਆਂ ਖੂਬੀਆਂ
NEXT STORY