ਗੈਜੇਟ ਡੈਸਕ- ਵਨਪਲੱਸ ਨੇ ਆਪਣੇ ਫਲੈਗਸ਼ਿੱਪ ਸਮਾਰਟਫੋਨ ਵਨਪਲੱਸ 6 ਲਈ ਨਵੇਂ OxygenOS ਓਪਨ Beta ਵਰਜ਼ਨ 6 ਰੋਲ-ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਅਪਡੇਟ ਸਮਾਰਟਫੋਨ ਲਈ ਕੁਝ ਬਦਲਾਅ ਲੈ ਕੇ ਆਉਂਦੀ ਹੈ। ਅਪਡੇਟ 'ਚ ਸਭ ਤੋਂ ਵੱਡਾ ਬਦਲਾਅ ਸਮਾਰਟਫੋਨ 'ਚ Nightscape ਨੂੰ ਸ਼ਾਮਲ ਕਰਨਾ ਹੈ। ਇਹ ਫੀਚਰ ਲੇਟੈਸਟ ਵਨਪਲਸ 6T 'ਚ ਪਹਿਲਾਂ ਤੋਂ ਸ਼ਾਮਲ ਕੀਤਾ ਗਿਆ ਹੈ ਤੇ ਹੁਣ ਇਸ ਨੂੰ ਵਨਪਲੱਸ 6 'ਚ ਅਪਡੇਟ ਦੇ ਰਾਹੀਂ ਦਿੱਤਾ ਜਾ ਰਿਹਾ ਹੈ। ਇਸ ਫੀਚਰ ਰਾਹੀਂ ਯੂਜ਼ਰ ਘੱਟ ਰੋਸ਼ਨੀ 'ਚ ਵੀ ਬਿਹਤਰ ਫੋਟੋਗ੍ਰਾਫੀ ਕਰ ਸਕਣਗੇ।
ਇਸ ਸਭ ਤੋਂ ਇਲਾਵਾ ਅਪਡੇਟ 'ਚ ਕੁਝ ਛੋਟੇ ਬਦਲਾਅ ਵੀ ਕੀਤੇ ਗਏ ਹਨ। ਸਮਾਰਟਫੋਨ ਦੇ ਲਾਂਚਰ ਤੇ ਗੈਲਰੀ 'ਚ ਕੁਝ ਬਦਲਾਅ ਕੀਤੇ ਗਏ ਹਨ। ਸਿਸਟਮ 'ਚ ਕੀਤੇ ਬਦਲਾਅ ਦੀ ਗੱਲ ਕਰੀਏ ਤਾਂ ਓਪਨ beta 6 ਨਵੇਂ ਨੇਵਿਗੇਸ਼ਨ ਜੈਸਚਰ ਦੇ ਨਾਲ ਆਉਂਦਾ ਹੈ ਤੇ About Phone ਸੈਕਸ਼ਨ ਲਈ ਨਵਾਂ UI ਲੈ ਕੇ ਆਉਂਦਾ ਹੈ। ਇਸ ਤੋਂ ਇਲਾਵਾ ਅਪਡੇਟ ਨਵੰਬਰ ਸਕਿਓਰਿਟੀ ਪੈਚ ਵੀ ਲੈ ਕੇ ਆਉਂਦਾ ਹੈ। ਅਪਡੇਟ 'ਚ ਸਮਾਰਟਫੋਨ ਦੇ ਲਾਂਚਰ 'ਚ ਗੂਗਲ ਕਵਿੱਕ ਸਰਚ ਵਾਰ ਵੀ ਜੋੜਿਆ ਗਿਆ ਹੈ।
ਅਪਡੇਟ ਤੋਂ ਪਤਾ ਚੱਲਦਾ ਹੈ ਕਿ ਵਨਪਲੱਸ ਗੈਲਰੀ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ 'ਚ ਫੋਕਸ ਕਰ ਰਹੀ ਹੈ। ਕੰਪਨੀ ਨੇ ਗੈਲਰੀ UI 'ਚ ਵੀ ਥੋੜ੍ਹੇ ਸੁਧਾਰ ਕੀਤੇ ਗਏ ਹਨ। ਇਨ੍ਹਾਂ 'ਚ ਤਸਵੀਰਾਂ 'ਚ ਜ਼ੂਮ ਇਸ ਤੇ ਜ਼ੂਮ ਆਊਟ ਐਕਸਪੀਰੀਅੰਸ 'ਚ ਸੁਧਾਰ, ਫੋਟੋ ਟੈਬ 'ਚ ਜ਼ਿਆਦਾ ਫੋਟੋ ਪ੍ਰਿਵਿਯੂ ਦਾ ਵਿਖਾਈ ਦੇਣਾ ਤੇ ਫੋਟੋ ਨੂੰ ਸਵਾਈਪ-ਡਾਊਨ ਕਰ ਕੇ ਹੱਟਾ ਕਰ ਕੇ ਸਿੱਧਾ ਗੈਲਰੀ ਟਾਈਮਲਾਈਨ 'ਚ ਜਾਣਾ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ 'ਚ ਵਨਪਲੱਸ 5 ਤੇ 5T ਲਈ ਵੀ ਓਪਨ beta ਅਪਡੇਟ ਰਿਲੀਜ ਕੀਤੀ ਹੈ। ਇਸ ਅਪਡੇਟ 'ਚ ਕੰਪਨੀ ਨੇ ਸਮਾਰਟਫੋਨ ਨੂੰ ਲੇਟੈਸਟ ਸਕਿਓਰਿਟੀ ਪੈਚ ਦੇ ਨਾਲ ਕੁਝ ਬਗ ਫਿਕਸ ਤੇ ਇੰਪਰੂਵਮੈਂਟਸ ਵੀ ਦਿੱਤੀ ਹੈ।
ਫੇਸਟਿਵ ਸੀਜਨ ਦੇ ਦੌਰਾਨ Hike ਨੇ ਪੇਸ਼ ਕੀਤੇ ਨਵੇਂ Animated Sticker
NEXT STORY