ਗੈਜੇਟ ਡੈਸਕ– ਵਨਪਲੱਸ 7ਟੀ ਦਾ ਇੰਤਜ਼ਾਰ ਕੁਝ ਹੀ ਦਿਨਾਂ ’ਚ ਖਤਮ ਹੋਣ ਵਾਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਵਨਪਲੱਸ 7ਟੀ ਅਤੇ ਵਨਪਲੱਸ 7ਟੀ ਪ੍ਰੋ ਸਮਾਰਟਫੋਨ ਨੂੰ 26 ਸਤੰਬਰ ਨੂੰ ਲਾਂਚ ਕਰ ਸਕਦੀ ਹੈ। ਫੋਨ ਦੇ ਡਿਜ਼ਾਈਨ ਨੂੰ ਲੈ ਕੇ ਹੁਣ ਤਕ ਕਈ ਲੀਕਸ ਅਤੇ ਰੈਂਡਰ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਰੈਂਡਰਸ ਬਾਰੇ ਕੰਪਨੀ ਵਲੋਂ ਕਦੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ। ਹਾਲਾਂਕਿ, ਹੁਣ ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਨੂੰ ਕਨਫਰਮ ਕਰ ਦਿੱਤਾ ਹੈ।
ਵਨਪਲੱਸ ਆਮਤੌਰ ’ਤੇ ਆਪਣੇ ਡਿਵਾਈਸਿਜ਼ ਦੇ ਡਿਜ਼ਾਈਨ ਨੂੰ ਲਾਂਚ ਕਰਨ ਤੋਂ ਪਹਿਲਾਂ ਲੀਕ ਨਹੀਂ ਕਰਦੀ ਪਰ ਕੰਪਨੀ ਨੇ ਵਨਪਲੱਸ 7ਟੀ ਦੇ ਨਾਲ ਆਪਣੀ ਇਸ ਪਰੰਪਰਾ ਨੂੰ ਤੋੜ ਦਿੱਤਾ ਹੈ। ਕੰਪਨੀ ਦੇ ਸੀ.ਈ.ਓ. ਪੀਟ ਲਾ ਨੇ ਟਵਿਟਰ ’ਤੇ ਅਪਕਮਿੰਗ ਵਨਪਲੱਸ 7ਟੀ ਦੀ ਫੋਟੋ ਸ਼ੇਅਰ ਕਰ ਦਿੱਤੀ ਹੈ। ਫੋਟੋ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਨਪਲੱਸ 7ਟੀ 4th ਜਨਰੇਸ਼ਨ ਦੇ ਮੈਟ-ਫ੍ਰਾਸਟ ਗਲਾਸ ਦੇ ਨਾਲ ਆਉਣਗੇ।
ਸ਼ੇਅਰ ਕੀਤੀ ਗਈ ਤਸਵੀਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਵਨਪਲੱਸ 7ਟੀ ਦੇ ਰੀਅਰ ’ਚ ਸਰਕੁਲਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਬਲਿਊ ਕਲਰ ਵੇਰੀਐਂਟ ’ਚ ਆਏਗਾ। ਇਹ ਇਸੇ ਸਾਲ ਲਾਂਚ ਹੋਏ ਵਨਪਲੱਸ 7 ਦੇ ਮਿਡਨਾਈਟ ਬਲਿਊ ਕਲਰ ਵੇਰੀਐਂਟ ਤੋਂ ਕਾਫੀ ਅਲੱਗ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਵਨਪਲੱਸ 7ਟੀ ’ਚ ਦਿੱਤੇ ਗਏ ਬਲਿਊ ਕਲਰ ਵੇਰੀਐਂਟ ਨੂੰ ਹੇਜ ਬਲਿਊ ਕਹਿ ਰਹੀ ਹੈ।
ਸ਼ੇਅਰ ਕੀਤੀ ਗਈ ਤਸਵੀਰ ’ਚ ਫੋਨ ਦੇ ਬੈਕ ਪੈਨਲ ’ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਉਥੇ ਹੀ ਰੀਅਰ ਪੈਨਲ ਦੇ ਬਾਟਮ ’ਚ ਵਨਪਲੱਸ ਦਾ ਲੋਗੋ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਫੋਨ ਦਾ ਅਲਰਟ ਸਲਾਈਡਰ ਅਤੇ ਪਾਵਰ ਬਟਨ ਫੋਨ ਦੇ ਰਾਈਟ ਸਾਈਡ ਅਤੇ ਵਾਲਿਊਮ ਰਾਕਰ ਬਟਨ ਲੈਫਟ ਸਾਈਡ ’ਚ ਦਿੱਤਾ ਗਿਆ ਹੈ।
6000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Galaxy M30s, ਜਾਣੋ ਕੀਮਤ
NEXT STORY