ਗੈਜੇਟ ਡੈਸਕ– ਵਨਪਲੱਸ ਦਾ ਜ਼ਬਰਦਸਤ ਸਮਾਰਟਫੋਨ OnePlus 7T Pro 6,000 ਰੁਪਏ ਸਸਤਾ ਹੋ ਗਿਆ ਹੈ। ਛੋਟ ਤੋਂ ਬਾਅਦ ਫੋਨ ਦੀ ਕੀਮਤ ਐਮਾਜ਼ੋਨ ਇੰਡੀਆ ’ਤੇ 53,999 ਰੁਪਏ ਤੋਂ ਘੱਟ ਕੇ 47,999 ਰੁਪਏ ਹੋ ਗਈ ਹੈ। ਇਹ ਡਿਸਕਾਊਂਟ ਫੋਨ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ’ਤੇ ਦਿੱਤਾ ਜਾ ਰਿਹਾ ਹੈ। 6 ਹਜ਼ਾਰ ਰੁਪਏ ਦੀ ਛੋਟ ਤੋਂ ਇਲਾਵਾ ਕੰਪਨੀ ਇਸ ਫੋਨ ’ਤੇ ਕਈਹੋਰ ਆਫਰ ਵੀ ਦੇ ਰਹੀ ਹੈ। ਫੋਨ ICICI ਬੈਂਕ ਦੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਈ.ਐੱਮ.ਆਈ. ਟ੍ਰਾਂਜੈਕਸ਼ਨ ’ਤੇ 3 ਹਜ਼ਾਰ ਰੁਪਏ ਦੇ ਇੰਸਟੈਂਟ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਐਕਸਚੇਂਜ ਆਫਰ ਤਹਿਤ ਖ਼ਰੀਦਣ ’ਤੇ 12,100 ਰੁਪਏ ਤਕ ਦਾ ਫਾਇਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਉਨ੍ਹਾਂ ਪ੍ਰਾਈਮ ਮੈਂਬਰਾਂ ਨੂੰ ਵੀ 5 ਫੀਸਦੀ ਦੀ ਛੋਟ ਦੇ ਰਹੀ ਹੈ ਜੋ ਐਮਾਜ਼ੋਨ ਪੇਅ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹਨ। ਨਾਨ-ਪ੍ਰਾਈਮ ਮੈਂਬਰਾਂ ਲਈ ਇਹ ਡਿਸਕਾਊਂਟ 3 ਫੀਸਦੀ ਹੈ।

OnePlus 7T Pro ਦੇ ਫੀਚਰਜ਼
ਫੋਨ ’ਚ 3120x1440 ਪਿਕਸਲ ਰੈਜ਼ੋਲਿਊਸ਼ਨ ਨਾਲ 6.67 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਡਿਸਪਲੇਅ 516 ppi ਅਤੇ 90 Hz ਦੇ ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਡਿਊਲ ਨੈਨੋ ਸਿਮ ਸੁਪੋਰਟ ਵਾਲੇ ਇਸ ਫੋਨ ’ਚ ਐਂਡਰਾਇਡ 10 ’ਤੇ ਬੇਸਡ Oxygen OS ਦਿੱਤਾ ਗਿਆ ਹੈ। 8 ਜੀ.ਬੀ. ਰੈਮ+256 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ’ਚ ਤੁਹਾਨੂੰ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਮਿਲੇਗਾ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਇਕ 8 ਮੈਗਾਪਿਕਸਲ ਅਤੇ ਇਕ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ ਤੁਹਾਨੂੰ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4085mAh ਦੀ ਬੈਟਰੀ ਦਿੱਤੀ ਗਈ ਹੈ ਜੋ ਰੈਪ ਚਾਰਜ 30T ਚਾਰਜਿੰਗ ਤਕਨੀਕ ਨਾਲ ਆਉਂਦੀ ਹੈ।
ਬੁਲੇਟ ਦੇ ਸ਼ੌਕੀਨਾਂ ਨੂੰ ਝਟਕਾ, ਦੂਜੀ ਵਾਰ ਮਹਿੰਗਾ ਹੋਇਆ ਇਹ ਮਾਡਲ
NEXT STORY