ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਵਨਪੱਲਸ ਨੇ ਆਪਣੇ OnePlus Ace 2 ਦੇ ਨਵੇਂ ਸਪੈਸ਼ਲ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਇਸ ਸਪੈਸ਼ਲ ਵੇਰੀਐਂਟ ਨੂੰ ਲਾਵਾ ਰੈੱਡ ਕਲਰ 'ਚ ਪੇਸ਼ ਕੀਤਾ ਗਿਆ ਹੈ। ਫੋਨ ਨੂੰ 6.74 ਇੰਚ ਦੀ ਐਮੋਲੇਡ ਡਿਸਪਲੇਅ ਅਤੇ 16 ਜੀ.ਬੀ. ਰੈਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 100W SuperVOOC ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ।
OnePlus Ace 2 ਦੀ ਕੀਮਤ
ਫੋਨ ਨੂੰ ਫਿਲਹਾਲ ਘਰੇਲੂ ਬਾਜ਼ਾਰ 'ਚ ਪੇਸ਼ ਕੀਤਾ ਗਿਆ ਹੈ। ਫੋਨ ਲਾਵਾ ਰੈੱਡ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸਦੇ 16 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,488 ਯੁਆਨ (ਕਰੀਬ 41,700 ਰੁਪਏ) ਤਕ ਰੱਖੀ ਗਈ ਹੈ। ਫੋਨ ਦੇ ਨਾਲ ਸਟਾਈਲਿਸ਼ ਲੁਕ ਦੇ ਨਾਲ ਵੀਗਨ ਲੈਦਰ ਬੈਕ ਪੈਨਲ ਮਿਲਦਾ ਹੈ। ਇਸ ਫੋਨ ਨੂੰ ਭਾਰਤ 'ਚ OnePlus 11R ਦੇ ਨਾਮ ਨਾਲ ਲਾਂਚ ਕੀਤਾ ਗਿਆ ਹੈ।
OnePlus Ace 2 ਦੇ ਫੀਚਰਜ਼
ਫੋਨ 'ਚ 6.74 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜੋ 2772×1240 ਪਿਕਸਲ ਰੈਜ਼ੋਲਿਊਸ਼ਨ ਅਤੇ 120 ਹਰਟਜ਼ ਦਾ ਰਿਫ੍ਰੈਸ਼ ਰੇਟ ਮਿਲਦਾ ਹੈ। ਫੋਨ 'ਚ 4nm ਵਾਲਾ ਕੁਆਲਕਾਮ ਸਨੈਪਡ੍ਰੈਗਨ 8+ ਜੇਨ 1 ਪ੍ਰੋਸੈਸਰ ਮਿਲਦਾ ਹੈ। ਫੋਨ 'ਚ 16 ਜੀ.ਬੀ. ਰੈਮ ਦੇ ਨਾਲ 512 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਫੋਨ 'ਚ ਐਂਡਰਾਇਡ 13 ਆਧਾਰਿਤ ColorOS 13 ਮਿਲਦਾ ਹੈ।
ਫੋਨ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਮਿਲਦਾ ਹੈ। ਫੋਨ 'ਚ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਮਿਲਦਾ ਹੈ। ਸੈਕੇਂਡਰੀ ਕੈਮਰਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ 2 ਮੈਗਾਪਿਕਸਲ ਦਾ ਡੈਪਥ ਕੈਮਰਾ ਮਿਲਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਫੋਨ ਦੇ ਨਾਲ 5,000mAh ਦੀ ਬੈਟਰੀ ਅਤੇ 100W SuperVOOC ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਫੋਨ 'ਚ ਕੁਨੈਕਟੀਵਿਟੀ ਲਈ ਬਲੂਟੁੱਥ 5.2, ਵਾਈ-ਫਾਈ 6, ਜੀ.ਪੀ.ਐੱਸ. ਅਤੇ ਐੱਨ.ਐੱਫ.ਸੀ. ਦੇ ਨਾਲ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਮਿਲਦਾ ਹੈ।
18 ਅਪ੍ਰੈਲ ਨੂੰ ਮੁੰਬਈ ਤੇ 20 ਨੂੰ ਦਿੱਲੀ 'ਚ ਹੋਵੇਗਾ ਐਪਲ ਸਟੋਰ ਦਾ ਉਦਘਾਟਨ, ਟਿਮ ਕੁੱਕ ਆ ਸਕਦੇ ਹਨ ਭਾਰਤ
NEXT STORY