ਗੈਜੇਟ ਡੈਸਕ- 2019 'ਚ ਸਮਾਰਟਫੋਨ ਕੰਪਨੀਆਂ ਦੇ ਵਿਚਕਾਰ 5G ਸਮਾਰਟਫੋਨ ਬਣਾਉਣ ਦੀ ਦੋੜ ਰਹੇਗੀ। ਸਮਾਰਟਫੋਨ ਕੰਪਨੀਆਂ ਨੇ ਹੁਣ ਤੋਂ ਆਪਣੇ ਸਮਾਰਟਫੋਨਜ਼ 'ਚ 5G ਸਪੋਰਟ ਦੇਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸੈਮਸੰਗ, ਹੁਵਾਵੇ ਤੇ ਡਿਵੈੱਲਪਲਸ ਜਿਹੀਆਂ ਟੈਕਨਾਲੋਜੀ ਦਿੱਗਜ ਵੀ ਆਪਣੇ 5G-ਰੈੱਡੀ ਡਿਵਾਈਸ ਤੋਂ ਪਰਦਾ ਚੁੱਕਣ ਲਈ ਤਿਆਰ ਵਿਖਾਈ ਦੇ ਰਹੀਆਂ ਹਨ।
ਇਨ੍ਹਾਂ 'ਚ ਸੈਮਸੰਗ ਗਲੈਕਸੀ S10, ਹੁਵਾਵੇ P30 ਤੇ ਵਨਪਲੱਸ 7 ਸਮਾਰਟਫੋਨਸ ਸ਼ਾਮਲ ਹਨ। ਹੁਣ ਲੇਟੈਸਟ ਖਬਰਾਂ ਮੁਤਾਬਕ ਹੁਣ ਵਨਪਲੱਸ ਦੇ ਅਪਕਮਿੰਗ ਸਮਾਰਟਫੋਨ ਦੀ ਤਸਵੀਰ ਆਨਲਾਈਨ ਸਾਹਮਣੇ ਆਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਾਂ ਤਾਂ ਇਹ ਵਨਪਲੱਸ ਦਾ ਇਕ 5G ਫੋਨ ਹੋ ਸਕਦਾ ਹੈ ਜਾਂ ਇਹ ਵਨਪਲੱਸ 7 ਹੋ ਸਕਦਾ ਹੈ।
ਤਸਵੀਰ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਹ ਕੰਪਨੀ ਦੀ ਇੰਟਰਨਲ ਮੀਟਿੰਗ 'ਚ ਖਿੱਚੀ ਗਈ ਹੈ, ਜਿਸ 'ਚ ਕੰਪਨੀ ਦੇ CEO Pete Lau ਵੀ ਸ਼ਾਮਲ ਸਨ। ਟਿਪਸਟਰ ishan Agarwal ਦੇ ਰਾਹੀਂ ਟਵਿੱਟਰ 'ਤੇ ਪੋਸਟ ਕੀਤੀ ਗਈ ਇਸ ਤਸਵੀਰ 'ਚ ਸਮਾਰਟਫੋਨ ਨੂੰ ਪ੍ਰੇਜੇਂਟੇਸ਼ਨ ਸਲਾਇਡ 'ਚ ਸਮਾਰਟਫੋਨ ਦੀ ਤਸਵੀਰ ਨੂੰ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ।
ਇੰਨਾ ਹੀ ਨਹੀਂ, ਟਵਿਟਰ 'ਚ ਪੋਸਟ ਕੀਤੀ ਗਈ ਇਸ ਤਸਵੀਰ 'ਚ ਮੀਟਿੰਗ ਰੂਮ ਦੇ ਅੰਦਰ ਟੇਬਲ 'ਤੇ ਇਸ ਰੈੱਡ ਕਲਰ ਸਮਾਰਟਫੋਨ ਨੂੰ ਰੱਖਿਆ ਹੋਇਆ ਵੇਖਿਆ ਜਾ ਸਕਦਾ ਹੈ।
ਤਸਵੀਰ 'ਚ ਰਾਈਟ ਸਾਈਡ 'ਚ ਬੈਠੇ ਇਕ ਵਿਅਕਤੀ ਦੇ ਹੱਥ 'ਚ ਇਸ ਦਾ ਸਫੈਦ ਜਾਂ ਗ੍ਰੇ ਕਲਰ ਦਾ ਵੇਰੀਐਂਟ ਵੀ ਵੇਖਿਆ ਜਾ ਸਕਦਾ ਹੈ। ਸਮਾਰਟਫੋਨ ਦਾ ਰੀਅਰ ਵਨਪਲੱਸ ਦੇ ਅੱਜ ਤੱਕ ਦੇ ਲਾਂਚ ਹੋਏ ਸਾਰੇ ਸਮਾਰਟਫੋਨਜ਼ ਦੀ ਡਿਜਾਈਨ ਸ਼ੈਲੀ ਤੋਂ ਬਿਲਕੁਲ ਵੱਖ ਹੈ। ਇਸ 'ਚ ਇਕ ਬਹੁਤ ਸਰਕੁਲਰ ਕੈਮਰਾ ਬੰਪ ਦਿੱਤਾ ਗਿਆ ਹੈ। ਟਿਪਸਟਰ ਦਾ ਕਹਿਣਾ ਹੈ ਕਿ ਤਸਵੀਰ 'ਚ ਵੇਖਿਆ ਗਿਆ ਡਿਵਾਈਸ ਫਾਈਨਲ ਡਿਜ਼ਾਈਨ ਨਹੀਂ ਹੈ ਸਗੋਂ ਇਕ ਪ੍ਰੋਟੋਟਾਈਪ ਹੈ।
ਰੈਨੋ ਡਸਟਰ, ਕੈਪਟਰ ਤੇ ਕਵਿੱਡ 'ਚ ਮਿਲ ਸਕਦਾ ਹੈ ਇਹ ਖਾਸ ਫੀਚਰ
NEXT STORY