ਗੈਜੇਟ ਡੈਸਕ—ਵਨਪਲੱਸ ਨੇ ਭਾਰਤ ’ਚ ਆਪਣੀ ਨਵੀਂ ਅਫੋਰਡੇਬਲ Y ਸੀਰੀਜ਼ ਦੇ TV ਲਾਂਚ ਕਰ ਦਿੱਤੇ ਹਨ। ਇਸ ਨਵੀਂ ਸੀਰੀਜ਼ ਤਹਿਤ ਕੰਪਨੀ 43 ਇੰਚ ਅਤੇ 32 ਇੰਚ ਸਕਰੀਨ ਸਾਈਜ਼ ਵਾਲੇ ਦੋ ਨਵੇਂ ਟੀ.ਵੀ. ਲੈ ਕੇ ਆਈ ਹੈ। 43 ਇੰਚ ਮਾਡਲ ਦੀ ਕੀਮਤ 24,999 ਰੁਪਏ ਹੈ ਜਦਕਿ 32 ਇੰਚ ਮਾਡਲ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਇਨ੍ਹਾਂ ਦੋਵਾਂ ਸਮਾਰਟ ਟੀ.ਵੀ. ਦੀ ਵਿਕਰੀ 12 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਉੱਥੇ ਇਨ੍ਹਾਂ ਨੂੰ ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ’ਚ 16 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਫਲਿੱਪਕਾਰਟ ਇਸ ਨਵੀਂ ਟੀ.ਵੀ. ਸੀਰੀਜ਼ ’ਤੇ 1000 ਰੁਪਏ ਦਾ ਡਿਸਕਾਊਂਟ ਆਫਰ ਕਰੇਗੀ। ਗਾਹਕ ਸੇਲ ਦੌਰਾਨ ਸਮਾਰਟ ਟੀ.ਵੀ. ਨੂੰ ਕਈ ਅਫੋਰਡੇਬਲ ਪੇਮੈਂਟ ਆਪਸ਼ਨਸ ਨਾਲ ਖਰੀਦ ਸਕਣਗੇ। ਇਨ੍ਹਾਂ ’ਚ ਨੋ-ਕਾਸਟ ਈ.ਐੱਮ.ਆਈ. ਅਤੇ ਡੈਬਿਟ ਕਾਰਡ ਈ.ਐੱਮ.ਆਈ. ਆਪਸ਼ਨਸ ਸ਼ਾਮਲ ਹੋਣਗੀਆਂ।
ਵਨਪਲੱਸ ਵਾਈ ਸੀਰੀਜ਼ ਟੀ.ਵੀ. ਦੇ ਫੀਚਰਜ਼
ਇਨ੍ਹਾਂ ਸਮਾਰਟ ਟੀ.ਵੀ. ਨੂੰ ਬੇਜਲ ਲੇਸ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਹੈ।
ਇਨ੍ਹਾਂ ’ਚ ਪ੍ਰਾਈਮ ਵੀਡੀਓ, ਨੈੱਟਫਲਿੱਕਸ, ਯੂਟਿਊਬ ਵਰਗੀ ਐਪਸ ਪ੍ਰੀ-ਇੰਸਟਾਲਡ ਹੀ ਮਿਲਣਗੀਆਂ।
ਯੂਜ਼ਰ ਪਲੇਅ ਸਟੋਰ ਰਾਹੀਂ ਆਪਣੇ ਪਸੰਦ ਦੀ ਓ.ਟੀ.ਟੀ. ਐਪਸ ਨੂੰ ਡਾਊਨਲੋਡ ਕਰ ਸਕਦੇ ਹਨ।
ਨਾਲ ਹੀ ਸ਼ਾਨਦਾਰ ਸਾਊਂਡ ਐਕਸਪੀਰੀਅੰਸ ਲਈ ਇਨ੍ਹਾਂ ’ਚ ਡਾਲਬੀ ਆਡੀਓ ਦੀ ਸਪੋਰਟ ਵੀ ਮਿਲਦੀ ਹੈ।
ਐਂਡ੍ਰਾਇਡ ਟੀ.ਵੀ. 9.0 ’ਤੇ ਕੰਮ ਕਰਨ ਵਾਲੇ ਇਨ੍ਹਾਂ ਟੀ.ਵੀ. ’ਚ ਗੂਗਲ ਅਸਿਸਟੈਂਟ ਅਤੇ ਐਲੇਕਸਾ ਦੀ ਸਪੋਰਟ ਦਿੱਤੀ ਗਈ ਹੈ।
ਸੈਮਸੰਗ ਲਿਆ ਰਹੀ ਹੈ ਆਪਣੇ ਬਜਟ ਸਮਾਰਟਫੋਨ ਗਲੈਕਸੀ M01 ਦਾ ਅਪਗ੍ਰੇਡੇਡ ਵੈਰੀਐਂਟ M02
NEXT STORY