ਗੈਜੇਟ ਡੈਸਕ– OnePlus Nord 2 ਸਮਾਰਟਫੋਨ ’ਚ ਧਮਾਕਾ ਹੋਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਇਕ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ OnePlus Nord 2 ’ਚ ਫੋਨ ਕਾਲ ਦੌਰਾਨ ਧਮਾਕਾ ਹੋਇਆ ਹੈ ਜਿਸ ਕਾਰਨ ਯੂਜ਼ਰ ਜ਼ਖਮੀ ਹੋ ਗਿਆ ਹੈ। ਟਵਿਟਰ ਯੂਜ਼ਰ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਵਨਪਲੱਸ ਨੋਰਡ 2 ’ਚ ਹੋਏ ਧਮਾਕੇ ਕਾਰਨ ਉਸਦੇ ਭਰਾ ਦੇ ਹੱਥ ਅਤੇ ਚਿਹਰੇ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਹੈ। ਯੂਜ਼ਰ ਨੇ ਦੱਸਿਆ ਹੈ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਉਸਦਾ ਭਰਾ ਫੋਨ ’ਤੇ ਗੱਲ ਕਰ ਰਿਹਾ ਸੀ। ਇਸ ’ਤੇ ਜਵਾਬ ਦਿੰਦੇ ਹੋਏ ਕੰਪਨੀ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
ਯੂਜ਼ਰ ਨੇ ਟਵਿਟਰ ’ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿੱਥੇ ਅਸੀਂ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਫੋਨ ਵੇਖ ਸਕਦੇ ਹਾਂ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਨਪਲੱਸ ਨੋਰਡ 2 ਹੈ। ਵੀਡੀਓ ’ਚ ਧਮਾਕੇ ਤੋਂ ਬਾਅਦ ਸਮਾਰਟਫੋਨ ਦੀ ਟੁੱਟੀ ਹੋਈ ਸਕਰੀਨ ਅਤੇ ਧੁੰਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਘਟਨਾ ਤੋਂ ਬਾਅਦ ਦੀ ਹੈ ਇਸ ਲਈ ਇਸਦੇ ਬਲਾਸਟ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਵਨਪਲੱਸ ਨੇ ਅਜੇ ਤਕ ਟਵੀਟ ਜਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕੋਈ ਸਫਾਈ ਜਾਂ ਆਪਣਾ ਪੱਖ ਨਹੀਂ ਰੱਖਿਆ।
ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ
ਪਹਿਲਾਂ ਵੀ ਆ ਚੁੱਕੇ ਹਨ ਅਜਿਹੇ ਮਾਮਲੇ
ਵਨਪਲੱਸ ਨੋਰਡ 2 ਦੇ ਫਟਣ ਦੀਆਂ ਕਈ ਘਟਨਾਵਾਂ ਹਨ ਜੋ ਡਿਵਾਈਸ ਦੇ ਲਾਂਚ ਹੋਣ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਇਸਤੋਂ ਪਹਿਲਾਂ ਸਤੰਬਰ 2021 ’ਚ ਵਨਪਲੱਸ ਨੋਰਡ 2 ’ਚ ਧਮਾਕਾ ਹੋਇਆ ਸੀ ਅਤੇ ਯੂਜ਼ਰਸ (ਜੋ ਇਕ ਵਕੀਲ ਵੀ ਹੈ) ਨੇ ਕੰਪਨੀ ਅਤੇ ਐਮਾਜ਼ੋਨ ਇੰਡੀਆ ਵਿਰੁੱਧ ਮਾਮਲਾ ਦਰਜ ਕੀਤਾ ਸੀ। ਕਥਿਤ ਘਟਨਾ ਦੇ 10 ਦਿਨ ਪਹਿਲਾਂ ਹੀ ਯੂਜ਼ਰ ਨੇ ਫੋਨ ਖਰੀਦਿਆ ਸੀ। ਯੂਜ਼ਰ ਨੇ ਦਾਅਵਾ ਕੀਤਾ ਸੀ ਕਿ ਵਨਪਲੱਸ ਨੋਰਡ 2 5ਜੀ ਸਮਾਰਟਫੋਨ ‘ਧਮਾਕੇ ਦੇ ਸਮੇਂ ਉਸਦੇ ਕੋਟ ਦੀ ਜੇਬ ’ਚ ਸੀ। ਯੂਜ਼ਰ ਨੇ ਕਿਹਾ ਸੀ ਕਿ ਇਸ ਘਟਨਾ ’ਚ ਉਹ ਜ਼ਖ਼ਮੀ ਵੀ ਹੋ ਗਿਆ ਸੀ।
ਇਹ ਵੀ ਪੜ੍ਹੋ– ਬੜੇ ਕੰਮ ਦਾ ਹੈ ਫੇਸਬੁੱਕ ਦਾ ਸੀਕ੍ਰੇਟ ਫੀਚਰ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ
WhatsApp ਨੇ ਬੈਨ ਕੀਤੇ 14 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ! ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
NEXT STORY