ਗੈਜੇਟ ਡੈਸਕ- ਏ.ਆਈ. ਚੈਟ ਟੂਲ ChatGPT ਹੁਣ ਇੰਨਾ ਪ੍ਰਸਿੱਧ ਹੋ ਗਿਆ ਹੈ ਕਿ ਸਾਰੇ ਸਰਚ ਇੰਜਣ ਇਸਨੂੰ ਆਪਣਾਉਣ ਲਈ ਬੇਚੈਨ ਹਨ। ਮਾਈਕ੍ਰੋਸਾਫਟ ਨੇ ਆਪਣੇ ਬਿੰਜ 'ਚ ਇਸਦਾ ਸਪੋਰਟ ਦੇ ਦਿੱਤਾ ਹੈ, ਉੱਥੇ ਹੀ ਹੁਣ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਹੈ ਕਿ ਗੂਗਲ ਸਰਚ ਇੰਜਣ 'ਚ ਵੀ ChatGPT ਦੀ ਤਰ੍ਹਾਂਕਿਸੇ ਏ.ਆਈ. ਚੈਟ ਟੂਲ ਦਾ ਸਪੋਰਟ ਦਿੱਤਾ ਜਾਵੇਗਾ। ਦੱਸ ਦੇਈਏ ਕਿ ਮਾਈਕ੍ਰੋਸਾਫਟ ਦੇ ਨਾਲ ਮਿਲਣ ਵਾਲੇ ChatGPT ਦਾ ਸਪੋਰਟ ਸਿਰਫ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਸਗੋਂ ਉਹ ਏ.ਆਈ. ਫੋਟੋ ਵੀ ਬਣਾ ਸਕਦਾ ਹੈ।
ਗੂਗਲ ਨੇ ਵੀ ਆਪਣੇ ਏ.ਆਈ. ਚੈਟ ਟੂਲ ਬਾਰਡ ਨੂੰ ਕੁਝ ਦਿਨ ਪਹਿਲਾਂ ਲਾਂਚ ਕੀਤਾ ਹੈ ਪਰ ਇਸਨੂੰ ਅਜੇ ਤਕ ChatGPT ਵਰਗੀ ਪ੍ਰਸਿੱਧੀ ਨਹੀਂ ਮਿਲੀ, ਹਾਲਾਂਕਿ ਗੂਗਲ ਇਸਨੂੰ ਅਪਗ੍ਰੇਡ ਕਰਨ 'ਤੇ ਕਾਫੀ ਮਿਹਨਤ ਕਰ ਰਿਹਾ ਹੈ। ਦਿ ਵਾਲ ਸਟ੍ਰੀਟ ਜਨਰਲ ਦੀ ਇਕ ਰਿਪੋਰਟ ਮੁਤਾਬਕ, ਸੁੰਦਰ ਪਿਚਾਈ ਨੇ ਕਿਹਾ ਹੈ ਕਿ ਭਵਿੱਖ 'ਚ ਗੂਗਲ ਸਰਚ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਸਪੋਰਟ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸਰਚ ਰਿਜ਼ਲਟ ਹੋਰ ਬਿਹਤਰ ਅਤੇ ਸਹੀ ਮਿਲਣਗੇ।
ਤੁਹਾਡੀ ਜਾਣਕਾਰੀ ਨਹੀਂ ਦੱਸ ਦੇਈਏ ਕਿ ਲਾਰਜ ਲੈਂਗਵੇਜ ਮਾਡਲ (LLMs) ਵਰਗੇ ਕੰਪਿਊਟਰ ਪ੍ਰੋਗਰਾਮ 'ਚ ਗੂਗਲ ਨੂੰ ਮੁਹਾਰਤ ਹਾਸਿਲ ਹੈ। ਇਸੇ ਲੈਂਗਵੇਜ ਦੀ ਮਦਦ ਨਾਲ ਹੀ ਕੰਪਿਊਟਰ ਇਨਸਾਨਾਂ ਦੀ ਨਕਲ ਕਰਦੇ ਹਨ। ਸੁੰਦਰ ਪਿਚਾਈ ਨੇ ਕਿਹਾ ਹੈ ਕਿ ਗੂਗਲ ਸਰਚ 'ਚ LLMs ਦਾ ਵੀ ਸਪੋਰਟ ਹੋਵੇਗਾ।
5ਜੀ ਸੇਵਾਵਾਂ ਦੀ ਗੁਣਵੱਤਾ ’ਤੇ ਵਿਸ਼ੇਸ਼ ਧਿਆਨ ਦੇ ਰਹੀਆਂ ਦੂਰਸੰਚਾਰ ਕੰਪਨੀਆਂ
NEXT STORY