ਗੈਜੇਟ ਡੈਸਕ– ਵਨਪਲੱਸ ਜਲਦੀ ਹੀ ਭਾਰਤ ’ਚ ਨਵੇਂ ਸਮਾਰਟ ਟੀਵੀ ਲਾਂਚ ਕਰਨ ਜਾ ਰਹੀ ਹੈ। ਇਹ ਸਮਾਰਟ ਟੀਵੀ ਘੱਟ ਕੀਮਤ ਵਾਲੇ ਹੋਣਗੇ। ਕੰਪਨੀ ਨੇ ਇਕ ਟਵੀਟ ਰਾਹੀਂ ਇਨ੍ਹਾਂ ਦੀਆਂ ਕੀਮਤਾਂ ਦਾ ਵੀ ਖ਼ੁਲਾਸਾ ਕਰ ਦਿੱਤਾ ਹੈ। ਟਵੀਟ ਮੁਤਾਬਕ, ਨਵੇਂ ਵਨਪਲੱਸ ਟੀਵੀ ਦੀ ਕੀਮਤ 20 ਹਜ਼ਾਰ ਰੁਪਏ ਤੋਂ ਘੱਟ ’ਚ ਸ਼ੁਰੂ ਹੋਵੇਗੀ ਅਤੇ ਕੰਪਨੀ ਤਿੰਨ ਸਾਈਜ਼ ’ਚ ਇਨ੍ਹਾਂ ਟੀਵੀਆਂ ਨੂੰ ਲਿਆ ਰਹੀ ਹੈ। ਇਨ੍ਹਾਂ ਲਈ ਪ੍ਰੀ-ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਲਾਂਚਿੰਗ 2 ਜੁਲਾਈ ਨੂੰ ਹੋਵੇਗੀ। ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਸਾਲ ਟੀਵੀ ਸੈਗਮੈਂਟ ’ਚ ਐਂਟਰੀ ਕੀਤੀ ਸੀ। ਵਨਪਲੱਸ ਨੇ ਦੋ ਸਮਾਰਟ ਟੀਵੀ Q1 ਟੀਵੀ ਅਤੇ Q1 Pro ਟੀਵੀ ਲਾਂਚ ਕੀਤੇ ਸਨ। ਇਨ੍ਹਾਂ ਦੀ ਕੀਮਤ 69,900 ਰੁਪਏ ਅਤੇ 99,900 ਰੁਪਏ ਰੱਖੀ ਸੀ।
ਕਿੰਨਾ ਹੋਵੇਗਾ ਨਵੇਂ ਟੀਵੀਆਂ ਦਾ ਸਾਈਜ਼
ਰਿਪੋਰਟ ਦੀ ਮੰਨੀਏ ਤਾਂ ਵਨਪਲੱਸ ਦੇ ਨਵੇਂ ਟੀਵੀ 32 ਇੰਚ, 43 ਇੰਚ ਅਤੇ 55 ਇੰਚ ਦੇ ਸਾਈਜ਼ ’ਚ ਆਉਣਗੇ। ਇਨ੍ਹਾਂ ਟੀਵੀਆਂ ’ਚ ਐੱਚ.ਡੀ., ਫੁਲ-ਐੱਚ.ਡੀ ਅਤੇ ਕਵਾਡ ਐੱਚ.ਡੀ. ਰੈਜ਼ੋਲਿਊਸ਼ਨ ਦੀ ਡਿਸਪਲੇਅ ਹੋ ਸਕਦੀ ਹੈ। ਇਨ੍ਹਾਂ ਦੀ ਪ੍ਰੀ-ਬੁਕਿੰਗ ਐਮਾਜ਼ੋਨ ਇੰਡੀਆ ’ਤੇ ਹੋ ਰਹੀ ਹੈ। ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ ਕੰਪਨੀ 2 ਸਾਲ ਦੀ ਵਾਧੂ ਵਾਰੰਟੀ ਮੁਫ਼ਤ ’ਚ ਦੇਵੇਗੀ।
ਮੰਨਿਆ ਜਾ ਰਿਹਾ ਹੈ ਕਿ 32 ਇੰਚ ਮਾਡਲ ਦੀ ਕੀਮਤ 19,999 ਰੁਪਏ, 43 ਇੰਚ ਮਾਡਲ ਦੀ ਕੀਮਤ 29,999 ਰੁਪਏ ਅਤੇ 55 ਇੰਚ ਮਾਡਲ ਦੀ ਕੀਮਤ 49,999 ਰੁਪਏ ਜਾਂ ਇਸ ਤੋਂ ਘੱਟ ਹੋ ਸਕਦੀ ਹੈ। ਇਸ ਕੀਮਤ ਨਾਲ ਭਾਰਤੀ ਬਾਜ਼ਾਰ ’ਚ ਵਨਪਲੱਸ ਟੀਵੀ ਦਾ ਮੁਕਾਬਲਾ ਸ਼ਾਓਮੀ, ਨੋਕੀਆ ਅਤੇ Vu ਵਰਗੀਆਂ ਕੰਪਨੀਆਂ ਨਾਲ ਹੋਵੇਗਾ। ਵਨਪਲੱਸ ਦੇ ਇਨ੍ਹਾਂ ਟੀਵੀਆਂ ’ਚ ਬੇਹੱਦ ਪਤਲੇ ਬੇਜ਼ਲ, ਡਾਲਬੀ ਵਿਜ਼ਨ ਅਤੇ ਡਾਲਬੀ ਐਟਮੋਸ ਦੀ ਸੁਪੋਰਟ ਅਤੇ ਕਾਫ਼ੀ ਪਤਲੀ ਬਾਡੀ ਮਿਲੇਗੀ। ਇਨ੍ਹਾਂ ’ਚ ਸ਼ਾਨਦਾਰ ਸਿਨਮੈਟਿਕ ਡਿਸਪਲੇਅ ਹੋਵੇਗੀ।
ਤੁਹਾਡੀ ਪਹਿਲੀ ਪਸੰਦ ਬਣ ਸਕਦੇ ਹਨ ਇਨ੍ਹਾਂ 5 ਭਾਰਤੀ ਕੰਪਨੀਆਂ ਦੇ ਈਅਰਫੋਨਸ
NEXT STORY