ਗੈਜੇਟ ਡੈਸਕ– ਵਨਪਲੱਸ ਨੇ ਹਾਲ ਹੀ ’ਚ ਪਹਿਲੀ ਵਾਰ ਸਮਾਰਟਵਾਚ ਲਾਂਚ ਕੀਤੀ ਹੈ। ਕੰਪਨੀ ਨੇ ਇਸ ਨੂੰ ਵਨਪਲੱਸ 9 ਸੀਰੀਜ਼ ਦੇ ਨਾਲ ਲਾਂਚ ਕੀਤਾ ਸੀ। ਹੁਣ ਇਸ ਸਮਾਰਟਵਾਚ ’ਚ ਇਕ ਵੱਡਾ ਫੀਚਰ ਅਪਡੇਟ ਰਾਹੀਂ ਦਿੱਤਾ ਗਿਆ ਹੈ। ਕੰਪਨੀ ਨੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਆਲਵੇਜ ਆਨ ਡਿਸਪਲੇਅ ਫੀਚਰ ਵਨਪਲੱਸ ਵਾਚ ’ਚ ਜਾਰੀ ਕਰ ਦਿੱਤਾ ਹੈ।
ਵਨਪਲੱਸ ਵਾਚ ਲਈ ਓ.ਟੀ.ਏ. ਅਪਡੇਟ ਜਾਰੀ ਕਰ ਦਿੱਤੀ ਗਈ ਹੈ। ਅਪਡੇਟ ਤੋਂ ਬਾਅਦ ਇਸ ਸਮਾਰਟਵਾਚ ’ਚ ਆਲਵੇਜ ਆਨ ਡਿਸਪਲੇਅ ਫੀਚਰ ਅਨੇਬਲ ਹੋ ਜਾਵੇਗਾ। ਅਪਡੇਟ ਦਾ ਸਾਈਜ਼ 59 ਐੱਮ.ਬੀ. ਹੈ ਅਤੇ ਨਵੇਂ ਸਾਫਟਵੇਅਰ ਨਾਲ ਅਪਡੇਟ ਕਰਨ ’ਚ ਚੰਗੇ ਇੰਟਰਨੈੱਟ ਕੁਨੈਕਸ਼ਨ ਹੋਣ ’ਤੇ ਅੱਧੇ ਘੰਟੇ ਦਾ ਸਮਾਂ ਲੱਗ ਜਾਵੇਗਾ।
ਇਸ ਅਪਡੇਟ ਦੇ ਨਾਲ ਆਲਵੇਜ ਆਨ ਡਿਸਪਲੇਅ ਤੋਂ ਇਲਾਵਾ ਰਿਮੋਟ ਕੰਟਰੋਲ ਕੈਮਰਾ ਫੀਚਰ ਵੀ ਆ ਗਿਆ ਹੈ। ਯਾਨੀ ਸਮਾਰਟਵਾਚ ਰਾਹੀਂ ਫੋਨ ਦੇ ਕੈਮਰੇ ਨਾਲ ਤਸਵੀਰਾਂ ਕਵਿੱਕ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਸਭ ਤੋਂ ਇਲਾਵਾ ਮੈਰਥਾਨ ਵਰਕ ਆਊਟ ਵੀ ਐਡ ਕੀਤਾ ਗਿ ਹੈ ਅਤੇ ਫਿਕਸ ਦੇ ਨਾਲ ਕੁਝ ਆਪਟੀਮਾਈਜੇਸ਼ੰਸ ਵੀ ਕੀਤੇ ਗਏ ਹਨ।
ਨਵੀਂ ਅਪਡੇਟ ’ਚ ਕੁਝ ਨਵੇਂ ਵਾਚ ਫੇਸ ਵੀ ਦਿੱਤੇ ਗਏ ਹਨ। ਅਪਡੇਟ ਤੋਂ ਬਾਅਦ ਆਲਵੇਜ ਆਨ ਡਿਸਪਲੇਅ ਦੀ ਵਰਤੋਂ ਕਰਨ ਲਈ ਕੁਇਕ ਸੈਟਿੰਗਸ ’ਚ ਜਾ ਕੇ ਡਿਸਪਲੇਅ ਆਪਸ਼ਨ ਸਿਲੈਕਟ ਕਰਨਾ ਹੈ। ਇਥੇ ਆਲਵੇਜ ਆਨ ਦਾ ਆਪਸ਼ਨ ਦਿਸੇਗਾ। ਆਲਵੇਜ ਆਨ ’ਚ ਹੀ ਵਾਚ ਫੇਸ ਦਾ ਆਪਸ਼ਨ ਹੈ ਅਤੇ ਇਨ੍ਹਾਂ ਨੂੰ ਤੁਸੀਂ ਇਥੋਂ ਅਨੇਬਲ ਕਰ ਸਕੋਗੇ।
ਆਸਾਨੀ ਨਾਲ ਹੈਕ ਹੋ ਸਕਦੈ ਐਪਲ ਦਾ ‘ਏਅਰਟੈਗ’ ਬਲੂਟੂਥ ਟ੍ਰੈਕਰ, ਰਿਸਰਚ ’ਚ ਹੋਇਆ ਖੁਲਾਸਾ
NEXT STORY