ਜਲੰਧਰ- ਚੀਨ ਦੀ ਸਮਾਰਟਫੋਨ ਮੈਨਿਊਫੈਕਚਰਰ ਕੰਪਨੀ ਵਨਪਲੱਸ ਨੇ ਹਾਲ ਹੀ ਇਕ ਵੱਖਰੇ ਅਪਗ੍ਰੇਡ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ 'ਚ ਯੂਜ਼ਰ ਆਪਣੇ ਪੁਰਾਣੇ ਸਮਾਰਟਫੋਨ ਨੂੰ ਨਵੇਂ ਲਾਂਚ ਹੋਏ ਵਨਪਲੱਸ 3 ਨਾਲ ਐਕਸਚੇਂਜ ਕਰ ਸਕਦੇ ਹਨ। ਇਹ ਪ੍ਰੋਗਰਾਮ ਪੁਰਾਣੇ ਵਨਪਲੱਸ ਡਿਵਾਈਸਿਜ਼ ਦੇ ਯੂਜ਼ਰਜ਼ ਅਤੇ ਕੁੱਝ ਹੋਰ ਸਮਾਰਟਫੋਨ ਯੂਜ਼ਰਜ਼ ਲਈ ਇਨੇਬਲ ਹੋਵੇਗੀ ਜਿਸ ਨਾਲ ਉਹ ਆਪਣੇ ਪੁਰਾਣੇ ਸਮਾਰਟਫੋਨ ਨੂੰ ਸਵੈਪ ਕਰ ਸਕਦੇ ਹਨ ਅਤੇ ਨਵੇਂ ਵਨਪਲੱਸ 3 ਨਾਲ ਨੂੰ ਅਪਗ੍ਰੇਡ ਕਰ ਸਕਦੇ ਹਨ।
ਵਨਪਲੱਸ 3 ਦੀ ਗੱਲ ਕੀਤੀ ਜਾਵੇ ਤਾਂ ਇਸ ਲੇਟੈਸਟ ਹਾਰਡਵੇਅਰ 'ਚ 6ਜੀਬੀ ਰੈਮ, ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ ਇਸ 'ਚ ਕੁਇਕੈਸਟ ਚਾਰਜਿੰਗ ਟੈਕਨਾਲੋਜੀ ਦਿੱਤੀ ਗਈ ਹੈ ਜਿਸ ਦਾ ਨਾਂ ਡੈਸ਼ ਚਾਰਜ ਹੈ। ਇਸ ਚਾਰਜਿੰਗ ਟੈਕਨਾਲੋਜੀ ਦੁਆਰਾ ਸਿਰਫ 30 ਮਿੰਟ ਦੀ ਚਾਰਜਿੰਗ ਨਾਲ ਪੂਰਾ ਦਿਨ ਚਾਰਜ ਕਰਨ ਦੀ ਲੋੜ ਨਹੀਂ ਪੈਂਦੀ। ਯੂਜ਼ਰਜ਼ ਆਪਣੇ ਪੁਰਾਣੇ ਡਿਵਾਈਸਿਜ਼ ਨੂੰ ਵਾਪਿਸ ਕਰ ਕੇ ਵਨਪਲੱਸ 3 ਦੀ ਕੀਮਤ ਅਨੁਸਾਰ 100 ਫੀਸਦੀ ਤੱਕ ਦੇ ਡਿਸਕਾਊਂਟ ਹਾਸਿਲ ਕਰ ਸਕਦੇ ਹਨ।
BSNL ਤੋਂ ਬਾਅਦ ਹੁਣ ਇਸ ਕੰਪਨੀ ਨੇ ਪੇਸ਼ ਕੀਤੀ ਧਮਾਕੇਦਾਰ ਆਫਰ
NEXT STORY