ਗੈਜੇਟ ਡੈਸਕ- ਓਪਨ ਏ.ਆਈ. ਨੇ ਚੈਟ ਜੀ.ਪੀ.ਟੀ. ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਚੈਟ ਜੀ.ਪੀ.ਟੀ. ਇਕ ਏ.ਆਈ. ਟੂਲ ਹੈ ਜਿਸਦੀ ਮਦਦ ਨਾਲ ਤਮਾਮ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤਾ ਜਾ ਸਕਦੇ ਹਨ। ਚੈਟ ਜੀ.ਪੀ.ਟੀ. ਦਾ ਇਸਤੇਮਾਲ ਅਜੇ ਤਕ ਆਈਫੋਨ ਅਤੇ ਵੈੱਬ ਵਰਜ਼ਨ 'ਤੇ ਹੋ ਰਿਹਾ ਸੀ ਪਰ ਹੁਣ ChatGPT ਦਾ ਐਂਡਰਾਇਡ ਐਪ ਵੀ ਲਾਂਚ ਕਰ ਦਿੱਤਾ ਗਿਆ ਹੈ। ਕਰੀਬ ਇਕ ਸਾਲ ਬਾਅਦ ਕੰਪਨੀ ਨੇ ChatGPT ਦਾ ਐਂਡਰਾਇਡ ਮੋਬਾਇਲ ਐਪ ਲਾਂਚ ਕੀਤਾ ਹੈ।
ChatGPT ਦਾ ਐਂਡਰਾਇਡ ਐਪ ਲਾਂਚ ਹੋ ਗਿਆ ਹੈ। ਇਸਦੀ ਜਾਣਕਾਰੀ ਕੰਪਨੀ ਨ ਟਵੀਟ ਕਰਕੇ ਦਿੱਤੀ ਹੈ। ਹਾਲਾਂਕਿ, ਐਪ ਨੂੰ ਫਿਲਹਾਲ ਤੁਸੀਂ ਡਾਊਨਲੋਡ ਤਾਂ ਕਰ ਸਕਦੇ ਹੋ ਪਰ ਇਸਤੇਮਾਲ ਨਹੀਂ ਕਰ ਸਕਦੇ। ਐਪ ਨੂੰ ਅਗਲੇ ਹਫ਼ਤੇ ਤੋਂ ਰੋਲਆਊਟ ਕੀਤਾ ਜਾ ਸਕੇਗਾ। ਪਲੇਅ ਸਟੋਰ 'ਤੇ ChatGPT ਦੇ ਐਪ ਦੇ ਨਾਲ ‘Register’ ਦਾ ਆਪਸ਼ਨ ਦਿਸਣ ਲੱਗਾ ਹੈ।
Twitter 'ਚ ਫਿਰ ਹੋ ਸਕਦੈ ਵੱਡਾ ਬਦਲਾਅ, ਜਾਣੋ ਐਲਨ ਮਸਕ ਹੁਣ ਕੀ ਲੈ ਕੇ ਆ ਰਹੇ ਨੇ ਨਵਾਂ
NEXT STORY