ਗੈਜੇਟ ਡੈਸਕ– ਓਪੋ ਇੰਡੀਆ ਨੇ ਇਸੇ ਸਾਲ ਜਨਵਰੀ ’ਚ Oppo A16K ਨੂੰ ਲਾਂਚ ਕੀਤਾ ਹੈ। Oppo A16K ਇਕ ਬਜਟ ਫੋਨ ਹੈ। ਜਨਵਰੀ ’ਚ Oppo A16K ਨੂੰ ਭਾਰਤ ’ਚ 10,490 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਹੁਣ Oppo A16K ਦੀ ਕੀਮਤ ਚ 1000 ਰੁਪਏ ਦੀ ਕਟੌਤੀ ਹੋਈ ਹੈ। ਫੋਨ ਦੇ ਦੋਵਾਂ ਮਾਡਲਾਂ ਨੂੰ ਹੁਣ ਸਸਤੀ ਕੀਮਤ ’ਚ ਖਰੀਦਿਆ ਜਾ ਸਕੇਗਾ। Oppo A16K ’ਚ ਐਂਡਰਾਇਡ 11 ਆਧਾਰਿਤ ਕਲਰ ਓ.ਐੱਸ. 11.1 ਲਾਈਟ ਹੈ। ਇਸਤੋਂ ਇਲਾਵਾ ਇਸ ਵਿਚ ਮੀਜੀਆਟੈੱਕ ਹੀਲਿਓ ਜੀ35 ਪ੍ਰੋਸੈਸਰ ਹੈ। ਓਪੋ ਦੇ ਇਸ ਫੋਨ ’ਚ 13 ਮੈਗਾਪਿਕਸਲ ਦਾ ਕੈਮਰਾ ਅਤੇ 4230mAh ਦੀ ਬੈਟਰੀ ਹੈ।
Oppo A16K ਦੀ ਨਵੀਂ ਕੀਮਤ
Oppo A16K ਦੇ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਦੀ ਕੀਮਤ ਹੁਣ 10,990 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 11,990 ਰੁਪਏ ਸੀ, ਉੱਥੇ ਹੀ Oppo A16K ਦੇ ਸ਼ੁਰੂਆਤੀ ਮਾਡਲ ਯਾਨੀ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਹੁਣ 9,990 ਰੁਪਏ ਹੋ ਗਈ ਹੈ ਜੋ ਕਿ ਪਹਿਲਾਂ 10,490 ਰੁਪਏ ਸੀ।
Oppo A16K ਦੇ ਫੀਚਰਜ਼
Oppo A16K ’ਚ ਐਂਡਰਾਇਡ 11 ਦੇ ਨਾਲ ColorOS 11.1 Lite ਹੈ। ਫੋਨ ’ਚ 6.52 ਇੰਚਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਡਿਸਪਲੇੱ ਦਾ ਰਿਫ੍ਰੈਸ਼ ਰੇਟ 60Hz ਹੈ। ਡਿਸਪਲੇਅ ਦੇ ਨਾਲ ਆਈ-ਕੇਅਰ ਦਾ ਵੀ ਸਪੋਰਟ ਹੈ। ਇਸ ਵਿਚ ਮੀਡੀਆਟੈੱਕ ਹੀਲਿਓ ਜੀ35 ਪ੍ਰੋਸੈਸਰ, 3 ਜੀ.ਬੀ. LPDDR4X ਰੈਮ ਅਤੇ 32 ਜੀ.ਬੀ. ਦੀ ਸਟੋਰੇਜ ਹੈ ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ256 ਜੀ.ਬੀ. ਤਕ ਵਧਾਇਆ ਜਾ ਸਕੇਗਾ।
ਫੋਨ ’ਚ ਸਿੰਗਲ ਰੀਅਰ ਕੈਮਰਾ ਹੈ ਜੋ ਕਿ 13 ਮੈਗਾਪਿਕਸਲ ਦਾ ਹੈ। ਫਰੰਟ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਹੈ। ਕੁਨੈਕਟੀਵਿਟੀ ਲਈ ਫੋਨ ’ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ v5, 3.5mm ਦਾ ਹੈੱਡਫੋਨ ਜੈੱਕ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਫੋਨ ’ਚ 4230mAh ਦੀ ਬੈਟਰੀ ਹੈ ਜੋ ਕਿ 5V/2A ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਦੇ ਨਾਲ ਸੁਪਰ ਪਾਵਰ ਸੇਵਿੰਗ ਮੋਡ ਹੈ।
ਕੇਂਦਰ ਸਰਕਾਰ ਨੇ 16 ਹੋਰ ਯੂ-ਟਿਊਬ ਚੈਨਲਾਂ ’ਤੇ ਲਾਈ ਪਾਬੰਦੀ, 4 ਪਾਕਿ ਚੈਨਲ ਵੀ ਸ਼ਾਮਲ
NEXT STORY