ਗੈਜੇਟ ਡੈਸਕ– Oppo A5 2020 ਫੋਨ ਨੂੰ ਖ਼ਰੀਦਣ ਦਾ ਵਧੀਆ ਮੌਕਾ ਹੈ। ਓਪੋ ਦੇ ਇਸ ਹੈਂਡਸੈੱਟ ਨੂੰ ਐਮਾਜ਼ੋਨ ਇੰਡੀਆ ਤੋਂ ਭਾਰੀ ਛੋਟ ਨਾਲ ਖ਼ਰੀਦਿਆ ਜਾ ਸਕਦਾ ਹੈ। ਓਪੋ ਦੇ ਇਸ ਹੈਂਡਸੈੱਟ ਨੂੰ ਪਿਛਲੇ ਸਾਲ ਭਾਰਤ ’ਚ ਲਾਂਚ ਕੀਤਾ ਗਿਆ ਸੀ। ਓਪੋ ਦੇ ਇਸ ਫੋਨ ’ਚ ਵਾਟਰਡ੍ਰੌਪ ਨੌਚ ਡਿਸਪਲੇਅ, 5000mAh ਬੈਟਰੀ ਵਰਗੀਆਂ ਖੂਬੀਆਂ ਹਨ।
Oppo A5 2020 ਦੀ ਕੀਮਤ ਤੇ ਆਫਰ
Oppo A5 2020 ਦੇ 3 ਜੀ.ਬੀ. ਰੈਮ ਵਾਲੇ ਮਾਡਲ ਨੂੰ ਦੇਸ਼ ’ਚ 12,490 ਰੁਪਏ ਜਦਕਿ 4 ਜੀ.ਬੀ. ਰੈਮ ਵਾਲੇ ਮਾਡਲ ਨੂੰ 13,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਕੀਮਤ ’ਚ ਕਟੌਤੀ ਤੋਂ ਬਾਅਦ ਓਪੋ ਦੇ ਇਸ ਫੋਨ ਦੇ 3 ਜੀ.ਬੀ. ਰੈਮ ਵਾਲੇ ਮਾਡਲ ਨੂੰ 10,990 ਰੁਪਏ ਜਦਕਿ 4 ਜੀ.ਬੀ. ਵਾਲੇ ਮਾਡਲ ਨੂੰ 11,990 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਫੋਨ ’ਤੇ ਨੋ-ਕਾਸਟ ਈ.ਐੱਮ.ਆਈ., 11,200 ਰੁਪਏ ਤਕ ਐਕਸਚੇਂਜ ਆਫਰ ਵੀ ਮਿਲ ਰਹੀ ਹੈ। ਐਮਾਜ਼ੋਨ ਪੇਅ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਰਾਹੀਂ ਫੋਨ ਖ਼ਰੀਦਣ ’ਤੇ 5 ਫੀਸਦੀ ਕੈਸ਼ਬੈਕ ਵੀ ਮਿਲ ਜਾਵੇਗਾ। ਫੋਨ ਡੈਜ਼ਲਿੰਗ ਵਾਈਟ ਅਤੇਮਿਰਰ ਬਲੈਕ ਰੰਗ ’ਚ ਆਉਂਦਾ ਹੈ।
Oppo A5 2020 ਦੇ ਫੀਚਰਜ਼
ਓਪੋ ਦੇ ਇਸ ਸਮਾਰਟਫੋਨ ’ਚ 6.5 ਇੰਚ ਦੀ ਡਿਸਪਲੇਅ ਹੈ। ਸਕਰੀਨ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 3 ਪਲੱਸ ਮੌਜੂਦ ਹੈ। ਫੋਨ ’ਚ 3 ਜੀ.ਬੀ. ਅਤੇ 4 ਜੀ.ਬੀ. ਰੈਮ ਆਪਸ਼ਨ ਮਿਲਦੇ ਹਨ। ਇਨਬਿਲਟ ਸਟੋਰੇਜ 64 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256 ਜ.ਬੀ. ਤਕ ਵਧਾਇਆ ਜਾ ਸਕਦਾ ਹੈ। Oppo A5 2020 ’ਚ 2.0 ਗੀਗਾਹਰਟਜ਼ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਗ੍ਰਾਫਿਕਸ ਲਈ ਐਡਰੀਨੋ 610 ਜੀ.ਪੀ.ਯੂ. ਹੈ।
ਫੋਟੋਗ੍ਰਾਫੀ ਲਈ ਫੋਨ ’ਚ 12 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ 8 ਮੈਗਾਪਿਕਸਲ ਅਲਟਰਾ-ਵਾਈਡ ਐਂਗਲ, 2 ਮੈਗਾਪਿਕਸਲ ਡੈਪਥ ਅਤੇ 2 ਮੈਗਾਪਿਕਸਲ ਮੈਕ੍ਰੋ ਸੈਂਸਰ ਹੈ। ਫੋਨ ’ਚ 8 ਮੈਗਾਪਿਕਸਲ ਏ.ਆਈ. ਫਰੰਟ ਕੈਮਰਾ ਮੌਜੂਦ ਹੈ।
ਓਪੋ ਦਾ ਇਹ ਹੈਂਡਸੈੱਟ ਐਂਡਰਾਇਡ 9 ਬੇਸਡ ਕਲਰ ਓ.ਐੱਸ. 6.1 ’ਤੇ ਚਲਦਾ ਹੈ। ਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈਹੈ। ਇਹ ਫੋਨ ਰਿਵਰਸ ਚਾਰਜਿੰਗ ਸੁਪੋਰਟ ਨਾਲ ਆਉਂਦਾ ਹੈ। ਫੋਨ ’ਚ ਕੁਨੈਕਟੀਵਿਟੀ ਲਈ ਜੀ.ਪੀ.ਐੱਸ., ,ਵਾਈ-ਫਾਈ, ਬਲੂਟੂਥ, ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰਜ਼ ਹਨ।
351 ਰੁਪਏ ’ਚ 100GB ਹਾਈ-ਸਪੀਡ ਡਾਟਾ ਦੇ ਰਹੀ ਹੈ ਇਹ ਕੰਪਨੀ
NEXT STORY