ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਓਪੋ ਨੇ ਆਪਣੇ ਨਵੇਂ 5ਜੀ ਫੋਨ Oppo A58 5G ਨੂੰ ਲਾਂਚ ਕਰ ਦਿੱਤਾ ਹੈ। ਹਾਲਾਂਕਿ, ਫੋਨ ਨੂੰ ਫਿਲਹਾਲ ਘਰੇਲੂ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ। Oppo A58 5G ’ਚ ਮੀਡੀਆਟੈੱਕ ਪ੍ਰੋਸੈਸਰ ਦੇ ਨਾਲ 50 ਮੈਗਾਪਿਕਸਲ ਦਾ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
Oppo A58 5G ਦੀ ਕੀਮਤ
ਫੋਨ ਬ੍ਰੀਜ਼ ਪਰਪਲ, ਸਟਾਰ ਬਲੈਕ ਅਤੇ ਟ੍ਰੈਂਕਵਿਲ ਸੀ ਬਲਿਊ ਰੰਗ ’ਚ ਆਉਂਦਾ ਹੈ। ਫੋਨ ਸਿੰਗਲ ਸਟੋਰੇਜ ਵੇਰੀਐਂਟ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਿਲਦੀ ਹੈ। ਫੋਨ ਦੀ ਕੀਮਤ 1699 ਯੁਆਨ (ਕਰੀਬ 19,132 ਰੁਪਏ) ਹੈ।
Oppo A58 5G ਦੇ ਫੀਚਰਜ਼
Oppo A58 5G ’ਚ 6.56 ਇੰਚ ਦੀ ਐੱਲ.ਸੀ.ਡੀ. ਪੈਨਲ ਮਿਲਦਾ ਹੈ ਜੋ (1612x720 ਪਿਕਸਲ) ਰੈਜ਼ੋਲਿਊਸ਼ਨ ਅਤੇ 90Hz ਦੇ ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਡਿਸਪਲੇਅ ਦੇ ਨਾਲ 600 ਨਿਟਸ ਦੇ ਪੀਕ ਬ੍ਰਾਈਟਨੈੱਸ ਮਿਲਦੀ ਹੈ। ਫੋਨ ਦੇ ਨਾਲ ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਅਤੇ 8 ਜੀ.ਬੀ. LPDDRx ਰੈਮ ਦੇ ਨਾਲ 256 ਜੀ.ਬੀ. UFC 2.2 ਸਟੋਰੇਜ ਦਾ ਸਪੋਰਟ ਮਿਲਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
ਓਪੋ ਦੇ ਇਸ ਫੋਨ ਦੇ ਨਾਲ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ। ਫੋਨ ’ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਮਿਲਦਾ ਹੈ। ਉੱਥੇ ਹੀ ਫੋਨ ’ਚ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮਿਲਦਾ ਹੈ। ਫੋਨ ਦੇ ਨਾਲ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ ਦੇ ਨਾਲ ਫੁਲ ਐੱਚ.ਡੀ. ਪਲੱਸ ਵੀਡੀਓ ਨੂੰ ਵੀ ਰਿਕਾਰਡ ਕੀਤਾ ਜਾ ਸਕਦਾ ਹੈ।
ਫੋਨ ਦੇ ਨਾਲ 5000mAh ਦੀ ਬੈਰੀ ਅਤੇ 33 ਵਾਟ ਦੀ ਸੂਪਰ ਵੂਕ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਕੁਨੈਕਟੀਵਿਟੀ ਲਈ ਫੋਨ ’ਚ ਬਲੂਟੁੱਥ ਅਤੇ ਵਾਈ-ਫਾਈ ਦਾ ਸਪੋਰਟ ਵੀ ਹੈ। ਫੋਨ ’ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ।
ਲਾਂਚ ਤੋਂ ਪਹਿਲਾਂ ਲੀਕ ਹੋਈਆਂ Xpulse 200T 4V ਦੀਆਂ ਤਸਵੀਰਾਂ
NEXT STORY