ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਅੋਪੋ ਨੇ ਤਾਈਵਾਨ 'ਚ ਆਪਣਾ ਨਵਾਂ ਸਮਾਰਟਫੋਨ ਅੋਪੋ ਏ77 ਲਾਂਚ ਕੀਤਾ ਹੈ। ਤਾਈਵਾਨ ਮਾਰਕੀਟ 'ਚ ਅੋਪੋ ਏ77 ਨੂੰ 10,990 ਤਾਈਵਾਨੀ ਡਾਲਰ (ਕਰੀਬ 23,400 ਰੁਪਏ) 'ਚ ਵੇਚਿਆ ਜਾਵੇਗਾ। ਹੈਂਡਸੈੱਟ ਨੂੰ ਗੋਲਡ ਅਤੇ ਰੋਜ਼ ਗੋਲਡ ਕਲਰ 'ਚ ਉਪਲੱਬਧ ਕਰਾਇਆ ਗਿਆ ਹੈ। ਅੋਪੋ ਏ77 ਦੀ ਸਭ ਤੋਂ ਅਹਿਮ ਖਾਸੀਅਤ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਫੋਨ ਅੋਪੋ ਏ57 ਦਾ ਅਪਗ੍ਰੇਡ ਹੈ। ਅਪਗ੍ਰੇਡ ਦੀ ਗੱਲ ਕਰੀਏ ਤਾਂ ਇਹ ਵੱਡੇ ਡਿਸਪਲੇ, ਵੱਡੀ ਬੈਟਰੀ ਅਤੇ ਜ਼ਿਆਦਾ ਰੈਮ ਅਚੇ ਸਟੋਰੇਜ ਨਾਲ ਲੈਸ ਹੈ।
ਅੋਪ ਏ77 'ਚ 5.5 ਇੰਚ ਦਾ ਫੁੱਲ ਐੱਚ. ਡੀ. (1920x1080 ਪਿਕਸਲ) ਇਨ-ਸੇਲ ਡਿਸਪਲੇ ਹੈ। ਹੈਂਡਸੈੱਟ 'ਚ 1.5 ਗੀਗਾਹਟਰਜ਼ ਆਕਟਾ-ਕੋਰ ਮੀਡੀਆਟੋਕ ਐੱਮ. ਟੀ. 6750ਟੀ ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਮਲਟੀਟਾਸਕਿੰਗ ਨੂੰ ਆਸਾਨ ਬਣਾਉਣ ਲਈ ਮੌਜੂਦ ਹੈ 4 ਜੀ. ਬੀ. ਰੈਮ। ਅੋਪੋ ਏ77 ਐਂਡਰਾਇਡ ਮਾਰਸ਼ਮੈਲੋ 'ਤੇ ਆਧਾਰਿਤ ਕਲਰ ਓ. ਐੱਸ. 'ਤੇ ਚੱਲੇਗਾ।
ਕੈਮਰੇ ਦੀ ਗੱਲ ਕਰੀਏ ਤਾਂ ਅੋਪੋ ਏ77 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ, ਜੋ ਐੱਫ/2.2 ਅਪਰਚਰ, ਪੀ. ਡੀ. ਏ. ਐੱਫ ਅਤੇ ਡਿਊਲ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜੋ ਐੱਫ/2.0 ਅਪਰਚਰ ਵਾਲਾ ਹੈ। ਕੰਪਨੀ ਵੱਲੋਂ ਦਾਅਵਾ ਹੈ ਕਿ ਬੈਕਗ੍ਰਾਊਂਡ ਬਲਰ ਫੀਚਰ ਦੀ ਮਦਦ ਨਾਲ ਯੂਜ਼ਰ ਪੋਰਟ੍ਰੇਟ ਮੋਡ 'ਚ ਬੋਕੇਹ ਇਫੈਕਟ ਬਣਾ ਪਾਉਣਗੇ। ਇਸ ਸਮਾਰਟਫੋਨ ਦੀ ਇਨਬਿਲਟ ਸਟੋਰੇਜ 64 ਜੀ. ਬੀ. ਹੈ ਅਤੇ ਜ਼ਰੂਰਤ ਪੈਣ 'ਤੇ 128 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰਨਾ ਸੰਭਵ ਹੋਵੇਗਾ। ਇਸ ਦੀ ਬੈਟਰੀ 3200 ਐੱਮ. ਏ. ਐੱਚ. ਦੀ ਹੈ। ਕਨੈਕਟੀਵਿਟੀ ਫੀਚਰ 'ਚ 4ਜੀ ਐੱਲ. ਟੀ. ਈ., ਵਾਈ-ਫਾਈ, ਬਲੂਟੁਥ ਅਤੇ ਜੀ. ਪੀ. ਐੱਸ. ਸ਼ਾਮਿਲ ਹੈ। ਫੋਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੈ, ਜੋ ਹੋਮ ਬਟਨ 'ਚ ਇੰਟੀਗ੍ਰੇਟ ਹੈ।
ਅੋਪੋ ਨੇ ਇਸ ਮਹੀਨੇ ਹੀ ਭਾਰਤੀ ਮਾਰਕੀਟ 'ਚ ਅੋਪੋ ਐੱਫ3 ਨੂੰ ਲਾਂਚ ਕੀਤਾ ਸੀ। 19,990 ਰੁਪਏ ਵਾਲਾ ਇਹ ਫੋਨ ਅੋਪੋ ਐੱਫ 3 ਪਲੱਸ ਦਾ ਛੋਟਾ ਵੇਰੀਅੰਟ ਹੈ। ਅੋਪੋ ਐੱਫ 3 ਡਿਊਲ ਫਰੰਟ ਕੈਮਰੇ ਵਾਲਾ ਹੈਂਡਸੈੱਟ ਹੈ। ਇਸ 'ਚ 16 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਸੈਂਸਰ ਹੈ।
ਜਲਦ ਹੀ ਭਾਰਤ 'ਚ ਲਾਂਚ ਹੋ ਸਕਦੈ Sony Xperia L1 ਸਮਾਰਟਫੋਨ
NEXT STORY