ਗੈਜੇਟ ਡੈਸਕ– Oppo A9 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਓਪੋ ਏ9 ਦੀਆਂ ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਅਤੇ ਫੁਲ-ਐੱਚ.ਡੀ. ਪਲੱਸ ਡਿਸਪਲੇਅ ਨਾਲ ਲੈਸ ਹੈ। ਓਪੋ ਏ9 ਭਾਰਤ ’ਚ 20 ਜੁਲਾਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।
ਕੀਮਤ
ਭਾਰਤੀ ਬਾਜ਼ਾਰ ’ਚ Oppo A9 ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 15,490 ਰੁਪਏ ਹੈ। ਇਸ ਪ੍ਰਾਈਜ਼ ਸੈਗਮੈਂਟ ’ਚ ਓਪੋ ਏ9 ਬਾਜ਼ਾਰ ’ਚ ਸੈਮਸੰਗ ਗਲੈਕਸੀ ਐੱਮ 30, ਆਨਰ 10 ਲਾਈਟ ਰਿਅਲਮੀ 3 ਪ੍ਰੋ ਅਤੇ ਰੈੱਡਮੀ ਨੋਟ 7 ਪ੍ਰੋ ਨਾਲ ਮੁਕਾਬਲਾ ਕਰੇਗਾ।
ਫੀਚਰਜ਼
ਡਿਊਲ ਸਿਮ (ਨੈਨੋ) ਵਾਲਾ Oppo A9 ਐਂਡਰਾਇਡ ਪਾਈ ’ਤੇ ਆਧਾਰਿਤ ਕਲਰ ਓ.ਐੱਸ. 6.0 ’ਤੇ ਚੱਲਦਾ ਹੈ। ਫੋਨ ’ਚ 6.53 ਇੰਚ ਦੀ (1080x2340 ਪਿਕਸਲ) ਫੁੱਲ-ਐੱਚ.ਡੀ. ਪਲੱਸ ਡਿਸਪਲੇਅਹੈ। ਸਕਰੀਨ ’ਤੇ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਹੈ। ਸਪੀਡ ਅਤੇ ਮਲਟੀਟਾਸਕਿੰਗ ਲਈ ਆਕਟਾ-ਕੋਰ ਹੀਲੀਓ ਪੀ70 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ ਹੈ। ਲਿਸਟਿੰਗ ’ਚ 128 ਜੀ.ਬੀ. ਸਟੋਰੇਜ ਦਾ ਜ਼ਿਕਰ ਹੈ।
Oppo A9 ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਹੈ। ਪਿਛਲੇ ਹਿੱਸੇ ’ਤੇ ਐੱਲ.ਈ.ਡੀ. ਫਲੈਸ਼ ਦੇ ਨਾਲ ਅਪਰਚਰ ਐੱਫ/1.8 ਵਾਲਾ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਹੈ। ਫਰੰਟ ਪੈਨਲ ’ਤੇ ਐੱਫ/2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।
ਫੋਨ ਦੀ ਬੈਟਰੀ 4,020mAh ਦੀ ਹੈ। ਕੁਨੈਕਟੀਵਿਟੀ ਫੀਚਰ ’ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ ਵਰਜਨ 4.2, ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਦੇ ਨਾਲ ਓ.ਟੀ.ਜੀ. ਸਪੋਰਟ ਸ਼ਾਮਲ ਹੈ।
ਫਿਟਨੈੱਸ ਬੈਂਡ ਦੀ ਮਦਦ ਨਾਲ ਤੁਹਾਡੀ ਲੋਕੇਸ਼ਨ ਜਾਣ ਸਕਦੇ ਹਨ ਹੈਕਰ, ਇੰਝ ਬਚੋ
NEXT STORY