ਗੈਜੇਟ ਡੈਸਕ– ਭਾਰਤ ਅਤੇ ਚੀਨ ਸਰਹੱਦ ’ਤੇ ਹੋਈ ਝੜਪ ’ਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ਭਰ ’ਚ ਲੋਕ ਚੀਨੀ ਪ੍ਰੋਡਕਟਸ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਅਜਿਹੇ ’ਚ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੇ ਸਮਾਰਟਫੋਨ ਨੂੰ ਭਾਰਤ ’ਚ ਲਾਈਵ ਲਾਂਚ ਨਾ ਕਰਨਾ ਹੀ ਬਿਹਤਰ ਸਮਝਿਆ ਹੈ। ਓਪੋ ਦੁਆਰਾ ਬੁੱਧਵਾਰ ਸ਼ਾਮ ਨੂੰ Oppo Find X2 ਸਮਾਰਟਫੋਨ ਲਾਂਚ ਕੀਤਾ ਜਾਣਾ ਤੈਅ ਹੋਇਆ ਸੀ। ਇਸ ਨੂੰ ਸ਼ਾਮ ਨੂੰ 4 ਵਜੇ ਇਕ ਆਨਲਾਈਨ ਓਨਲੀ ਈਵੈਂਟ ’ਚ ਲਾਂਚ ਕੀਤਾ ਜਾਣਾ ਸੀ ਪਰ ਇਹ ਯੂਟਿਊਬ ਲਿੰਕ ਬਾਅਦ ’ਚ ਗਾਇਬ ਕਰ ਦਿੱਤਾ ਗਿਆ। ਇਸ ਦਾ ਇਕ 20 ਮਿੰਟ ਦੀ ਪ੍ਰੀ-ਰਿਕਾਰਡਿਡ ਵੀਡੀਓ ਅਪਲੋਡ ਕਰਦੇ ਐਲਾਨ ਕੀਤਾ ਗਿਆ। ਇਸ ਵਿਚ ਕੰਪਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਰੋਕਣ ਲਈ ਕੀਤੀਆਂ ਗਈਆਂ ਆਪਣੀਆਂ ਕੋਸ਼ਿਸ਼ਾਂ ਅਤੇ ਭਾਰਤੀ ਅਧਿਕਾਰੀਆਂ ਦੀ ਮਦਦ ਨੂੰ ਵੀ ਹਾਈਲਾਈਟ ਕੀਤਾ।
ਭਾਰਤ ’ਚ ਹਰ 10 ’ਚੋਂ 8 ਫੋਨ ਚਾਈਨੀਜ਼
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ’ਚ ਹਰ 10 ’ਚੋਂ 8 ਸਮਾਰਟਫੋਨ ਚਾਈਨੀਜ਼ ਬ੍ਰਾਂਡ ਦੇ ਹਨ। ਭਾਰਤ-ਚੀਨ ਸਰਹੱਦ ’ਤੇ ਲਗਾਤਾਰ ਬਣੇ ਤਣਾਅ ਕਾਰਨ ਲੋਕਾਂ ਨੇ ਚਾਈਨੀਜ਼ ਪ੍ਰੋਡਕਟਸ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਇਸ ਨਾਲ ਸਮਾਰਟਫੋਨ ਨਿਰਮਾਤਾਵਾਂ ਨੂੰ ਭਾਰੀ ਨੁਕਸਾਨ ਹੋਣਾ ਹੁਣ ਤੈਅ ਹੈ।
BSNL ਦੀ ਖ਼ਾਸ ਪੇਸ਼ਕਸ਼, ਬਿਨ੍ਹਾਂ ਰੀਚਾਰਜ ਮਿਲੇਗਾ 50 ਰੁਪਏ ਤਕ ਦਾ ਟਾਕਟਾਈਮ
NEXT STORY