ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਕੰਪਨੀ ਓਪੋ ਨੇ ਆਪਣੀ Oppo Reno 2 ਸੀਰੀਜ਼ ਦੇ ਤਿੰਨ ਸਮਾਰਟਫੋਨਸ ਇਸ ਸਾਲ ਅਗਸਤ 'ਚ ਲਾਂਚ ਕੀਤੇ ਸਨ। ਡਿਵਾਈਸੇਜ਼ ਦੇ ਲਾਂਚ ਨੂੰ ਅਜੇ ਦੋ ਮਹੀਨੇ ਦਾ ਸਮਾਂ ਹੀ ਲੰਘਿਆ ਹੈ ਅਤੇ ਓਪੋ ਨੇ ਇਸ ਸੀਰੀਜ਼ ਦੇ ਦੋ ਡਿਵਾਈਸ ਦੀ ਕੀਮਤ ਘੱਟ ਕਰ ਦਿੱਤੀ ਹੈ। ਓਪੋ ਰੈਨੋ 2ਐੱਫ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਇਸ ਦੀ ਨਵੀਂ ਕੀਮਤ ਈ-ਕਾਮਰਸ ਸਾਈਟ ਐਮਾਜ਼ੋਨ 'ਤੇ ਦਿਖ ਰਹੀ ਹੈ। ਇਸ ਸੀਰੀਜ਼ ਦਾ ਦੂਜਾ ਡਿਵਾਈਸ Oppo Reno 2Z ਹੈ ਜਿਸ ਨੂੰ ਪ੍ਰਾਈਸ ਕਟ ਮਿਲਿਆ ਹੈ। ਇਸ ਦੀ ਕੀਮਤ ਵੀ 2,000 ਰੁਪਏ ਘੱਟ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਹੁਣ 27,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Oppo Reno 2Z, Reno 2F ਦੀ ਭਾਰਤ 'ਚ ਕੀਮਤ
ਇਕ ਟੈਲੀਕਾਮ ਮੁਤਾਬਕ ਸਭ ਤੋਂ ਪਹਿਲਾਂ Oppo Reno 2Z ਅਤੇ Oppo Reno 2F ਦੀ ਭਾਰਤ 'ਚ ਨਵੀਂ ਕੀਮਤ ਸਪਾਟ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਦੋਵੇਂ ਡਿਵਾਈਸੇਜ਼ ਨੂੰ ਨਵੀਂ ਕੀਮਤ 'ਤੇ ਅੱਜ ਤੋਂ ਖਰੀਦਿਆ ਜਾ ਸਕੇਗਾ। ਓਪੋ ਨੇ ਵੀ ਬਾਅਦ 'ਚ ਇਕ ਟਵਿਟ ਕਰ ਦੋਵੇਂ ਡਿਵਾਈਸੇਜ਼ ਦੀਆਂ ਨਵੀਆਂ ਕੀਮਤਾਂ ਕਨਫਰਮ ਕੀਤੀਆਂ। ਇਸ ਦੇ ਨਾਲ ਹੀ ਐਮਾਜ਼ੋਨ 'ਤੇ ਵੀ ਦੋਵੇਂ ਹੀ ਸਮਾਰਟਫੋਨਸ ਹੁਣ ਨਵੀਂ ਕੀਮਤ 'ਤੇ ਦਿਖ ਰਹੇ ਹਨ।
Oppo Reno 2F ਅਤੇ Oppo Reno 2Z ਨੂੰ ਭਾਰਤ 'ਚ ਅਗਸਤ 'ਚ ਲਾਂਚ ਕੀਤਾ ਗਿਆ ਸੀ। Oppo Reno 2ਨੂੰ 25,990 ਰੁਪਏ ਅਤੇ Oppo Reno 2Z ਨੂੰ 29,990 ਰੁਪਏ ਦੇ ਪ੍ਰਾਈਸ ਟੈਗ 'ਤੇ ਲਾਂਚ ਕੀਤਾ ਗਿਆ ਹੈ। ਪ੍ਰਾਈਸ ਕਟ ਤੋਂ ਬਾਅਦ ਹੁਣ Oppo Reno 2Z ਨੂੰ 27,990 ਰੁਪਏ ਅਤੇ Oppo Reno 2F ਨੂੰ 23,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਹਾਲਾਂਕਿ ਆਫੀਅਸ਼ਲ ਆਨਲਾਈਨ ਰਿਟੇਲ ਪਲੇਟਫਾਰਮ ਫਲਿੱਪਕਾਰਟ 'ਤੇ ਹੁਣ ਨਵੀਂ ਕੀਮਤ ਰਿਫਲੈਕਟ ਨਹੀਂ ਹੋਈ ਹੈ।
Oppo Reno 2Z ਦੇ ਸਪੈਸੀਫਿਕੇਸ਼ਨਸ
ਇਸ 'ਚ 6.53 ਇੰਚ ਦੀ ਏਮੋਲੇਡ ਪੈਨੋਰੈਮਿਕ ਸਕਰੀਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ 'ਚ VOOC 3.0 ਫਾਸਟ ਚਾਰਜਿੰਗ ਸਪੋਰਟ ਨਾਲ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। Oppo Reno 2Z ਦੇ ਬੈਕ 'ਚ ਵੀ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਉੱਥੇ ਫਰੰਟ 'ਚ 16 ਮੈਗਾਪਿਕਸਲ ਦਾ ਸ਼ਾਰਕ ਫਿਨ ਰਾਇਜਿੰਗ ਕੈਮਰਾ ਦਿੱਤਾ ਗਿਆ ਹੈ। ਇਸ 'ਚ 8ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
Oppo Reno 2F ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ 6.53 ਇੰਚ ਦੀ ਏਮੋਲੇਡ ਪੈਨੋਰੈਮਿਕ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਹਿਡਨ ਫਿਗਰਪ੍ਰਿੰਟ ਅਨਲਾਕ 3.0 ਦਿੱਤਾ ਗਿਆ ਹੈ। ਓਪੋ ਦੇ ਇਸ ਸਮਾਰਟਫੋਨ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ ਅਲਟਰਾ ਨਾਈਟ ਮੋਡ 2.0 ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਾ ਦਿੱਤਾ ਗਿਆ ਹੈ। ਇਸ 'ਚ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
ਓਪੋ ਦੇ ਇਸ ਸਮਾਰਟਫੋਨ ਦੀ ਕੀਮਤ ਤੇ ਸਪੈਸੀਫਿਕੇਸ਼ਨਸ ਹੋਈ ਲੀਕ
NEXT STORY