ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਕੁਝ ਸਮੇਂ ਪਹਿਲਾਂ ਓਪੋ ਐੱਫ11 ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਇਸ ਦਾ ਇਕ ਨਵਾਂ ਵੇਰੀਐਂਟ ਲਾਂਚ ਕਰਨ ਵਾਲੀ ਹੈ। ਇਹ ਨਵਾਂ ਵੇਰੀਐਂਟ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਵੇਗਾ, ਜਿਸ ਦੀ ਕੀਮਤ 19,990 ਰੁਪਏ ਰੱਖੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਓਪੋ ਐੱਫ11 ਦਾ 4ਜੀ.ਬੀ. ਰੈਮ ਵੇਰੀਐਂਟ ਲਾਂਚ ਕੀਤਾ ਸੀ ਜਿਸ ਦੀ ਕੀਮਤ 17,990 ਰੁਪਏ ਹੈ। ਕੰਪਨੀ ਨੇ ਇਸ ਨੂੰ ਓਪੋ ਐੱਫ11 ਪ੍ਰੋ ਨਾਲ ਲਾਂਚ ਕੀਤਾ ਸੀ।

ਸਪੈਸੀਫਿਕੇਸ਼ਨਸ
ਇਸ 'ਚ 6.5 ਇੰਚ ਫੁਲ ਐੱਚ.ਡੀ.+ ਐੱਲ.ਸੀ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਫੋਨ 'ਚ ਆਕਟਾ-ਕੋਰ ਮੀਡੀਆਟੇਕ ਹੀਲੀਓ ਪੀ70 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਅਤੇ ਸੈਕੰਡਰੀ ਕੈਮਰਾ 5 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਐਂਡ੍ਰਾਇਡ 9.0 ਪਾਈ 'ਤੇ ਆਧਾਰਿਤ ਕਲਰ ਓ.ਐੱਸ. 6.0 'ਤੇ ਚੱਲਣ ਵਾਲੇ ਇਸ ਫੋਨ 'ਚ 4,020 ਐੱਮ.ਏ.ਐੱਚ. ਦੀ ਬੈਟਰੀ ਹੈ ਜੋ VOOC Flash Charge 3.0 ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ 'ਚ ਫਿਗਰਪ੍ਰਿੰਟ ਸੈਂਸਰ ਨਾਲ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ।

ਅਮਰੀਕੀ ਫੌਜ ਅਫਗਾਨਿਸਤਾਨ ਦੀ ਫੀਲਡ 'ਚ ਟੈਸਟ ਕਰੇਗੀ pocket-sized drone
NEXT STORY