ਨਵੀਂ ਦਿੱਲੀ— Oppo F11 ਨੂੰ ਭਾਰਤ 'ਚ ਅੱਜ ਸੇਲ ਲਈ ਉਪਲਬਧ ਕਰਾਇਆ ਜਾਵੇਗਾ। ਇਸ ਹੈਂਡਸੈਟ ਨੂੰ ਮਾਰਚ, 2019 'ਚ Oppo F11 Pro ਦੇ ਨਾਲ ਪੇਸ਼ ਕੀਤਾ ਗਿਆ ਹੈ। Oppo F11 ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਗ੍ਰਾਹਕ ਫੋਨ ਨੂੰ ਆਫਲਾਈਨ ਅਤੇ ਆਨਲਾਈਨ ਖਰੀਦ ਸਕਦੇ ਹਨ। Oppo F11 ਦੇ 4GB ਰੈਮ ਅਤੇ 128 GB ਸਟੋਰੇਜ ਵੈਰੀਏਂਟ ਦੀ ਕੀਮਤ 17,990 ਰੁਪਏ ਰੱਖੀ ਗਈ ਹੈ। ਗ੍ਰਾਹਕ ਫੋਨ ਨੂੰ ਫਲੋਰਾਈਟ ਪਰਪਲ ਅਤੇ ਮਾਰਬਲ ਗ੍ਰੀਨ ਕਲਰ ਆਪਸ਼ਨ 'ਚ ਖਰੀਦ ਸਕਦੇ ਹਨ।
ਆਫਰਸ
ਕੰਪਨੀ ਵਨ-ਟਾਈਮ ਫ੍ਰੀ ਸਕ੍ਰੀਨ ਰਿਪਲੇਸਮੈਂਟ, ਨੋ ਕਾਸਟ ਈ.ਐੱਮ.ਆਈ. ਅਤੇ ਐਕਸਚੇਂਜ ਆਫਰ ਵੀ ਦੇ ਰਹੀ ਹੈ। ਜੇਕਰ Paytm ਮਾਲ ਤੋਂ ਫੋਨ ਖਰੀਦਦੇ ਹਨ ਤਾਂ ਗਾਹਕਾਂ ਨੂੰ 3,600 ਰੁਪਏ ਦਾ ਕੈਸ਼ਬੈਕ ਦਾ ਆਫਰ ਵੀ ਦਿੱਤਾ ਜਾਵੇਗਾ।
ਫੀਚਰਸ
Oppo F11 ਦੇ ਸਪੈਸਿਫਿਕੇਸ਼ਨ ਦੀ ਗੱਲ ਕਰੀਏ ਤਾਂ 6.5 ਇੰਚ ਦਾ ਫੁਲ-ਐੱਚ.ਡੀ.+ਐੱਲ.ਸੀ.ਡੀ. ਡਿਸਪਲੇਅ ਹੈ, ਜਿਸ ਦਾ ਰੈਜ਼ਾਲਿਊਸ਼ਨ 1080x2340 ਪਿਕਸਲ ਅਤੇ ਆਸਪੇਕਟ ਰੇਸ਼ੀਓ 19.5:9 ਹੈ। ਹੈਂਡਸੈਟ 'ਚ ਆਕਟਾ-ਕੋਰ ਮੀਡੀਆਟੇਕ ਹੀਲੀਓ ਪੀ70 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਫੋਨ ਐਂਡ੍ਰਾਇਡ 9.0 ਪਾਈ 'ਤੇ ਅਧਾਰਤ ਕਲਰਓਐੱਸ 6.0 'ਤੇ ਰਨ ਕਰਦਾ ਹੈ। ਪਾਵਰ ਦੇ ਲਈ 4,020mah ਦੀ ਬੈਟਰੀ ਦਿੱਤੀ ਗਈ ਹੈ ਜੋ VOOC 3.0 ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।
ਕੈਮਰਾ
ਫੋਟੋਗ੍ਰਾਫੀ ਲਈ ਫੋਨ ਦੇ ਬੈਕ 'ਚ ਦੋ ਕੈਮਰੇ ਦਿੱਤੇ ਗਏ ਹਨ, ਜਿਸ 'ਚ ਪਹਿਲਾ 48 ਮੇਗਾਪਿਕਸਲ ਅਤੇ ਦੂਜਾ 5 ਮੇਗਾਪਿਕਸਲ ਦਾ ਕੈਮਰਾ ਹੈ। ਪਿਛਲੇ ਹਿੱਸੇ 'ਚ ਹੀ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਜਦਕਿ ਸੈਲਫੀ ਲਈ 16 ਮੇਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ, 802.11ਏ.ਸੀ. (ਵਾਈ-ਫਾਈ 5), ਬਲੂਟੁਥ 4.2, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ 3.5 ਐੱਮ.ਐੱਮ. ਹੈਡਫੋਨ ਜੈਕ ਫੀਚਰਸ ਦਿੱਤੇ ਗਏ ਹਨ।
ਸ਼ੱਕ ਦੇ ਦਾਇਰੇ 'ਚ ਲੋਕਪ੍ਰਿਯ ਗੇਮਿੰਗ ਐਪ MPL, ਗੂਗਲ ਪਲੇਅ ਸਟੋਰ 'ਤੇ ਹੁਣ ਨਹੀਂ ਹੈ ਉਪਲਬਧ
NEXT STORY