ਗੈਜੇਟ ਡੈਸਕ—ਓਪੋ ਜਲਦ ਭਾਰਤੀ ਬਾਜ਼ਾਰ 'ਚ ਆਪਣੇ F17 Pro ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸਾਲ 2020 ਦਾ ਸਭ ਤੋਂ ਸਲੀਕ ਫੋਨ ਹੋਵੇਗਾ। ਇਸ ਦੀ ਮੋਟਾਈ ਸਿਰਫ 7.48 ਮਿਲੀਮੀਟਰ ਦੱਸੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ਇੰਡੀਆ 'ਤੇ ਹੀ ਲਿਆਇਆ ਜਾਵੇਗਾ। ਕਿਉਂਕਿ ਐਮਾਜ਼ੋਨ ਨੇ ਓਪੋ ਐੱਫ17 ਪ੍ਰੋ ਲਈ ਇਕ ਮਾਈਕ੍ਰੋਸਾਫਟ ਨੂੰ ਲਾਈਵ ਕਰ ਦਿੱਤਾ ਹੈ।
ਮੈਟਲ ਫਿਨਿਸ਼ ਨਾਲ ਆਵੇਗਾ ਇਹ ਫੋਨ
ਜਾਣਕਾਰਾਂ ਦਾ ਮੰਨਣਾ ਹੈ ਕਿ ਓਪੋ ਐੱਫ17 ਪ੍ਰੋ ਮੈਟਲ ਫਿਨਿਸ਼ਡ ਬਾਡੀ ਨਾਲ ਆਵੇਗਾ। ਫੋਨ ਦਾ ਵਜ਼ਨ 164 ਗ੍ਰਾਮ ਹੋਵੇਗਾ ਅਤੇ ਬਾਡੀ ਬੇਹਦ ਹੀ ਸਲੀਕ ਹੋਵੇਗੀ। ਓਪੋ ਨੇ ਅਜੇ ਨਵੇਂ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨ ਦੀ ਤਾਰਿਕ ਦਾ ਐਲਾਨ ਨਹੀਂ ਕੀਤਾ ਹੈ।
Okinawa ਨੇ ਭਾਰਤ 'ਚ ਲਾਂਚ ਕੀਤਾ R30 ਇਲੈਕਟ੍ਰਿਕ ਸਕੂਟਰ
NEXT STORY