ਗੈਜੇਟ ਡੈਸਕ– ਓਪੋ ਨੇ ਭਾਰਤ ਦੀ ਪਹਿਲੀ ਲਾਈਵ ਸੇਲ ਦਾ ਆਯੋਜਨ ਕੀਤਾ ਹੈ। ਇਹ ਸੇਲ OPPO Reno6 5G ਲਈ ਹੈ ਅਤੇ ਇਸ ਸੇਲ ’ਚ ਇਸੇ ਫੋਨ ਨੂੰ ਮੁਫ਼ਤ ’ਚ ਜਿੱਤਣ ਦਾ ਵੀ ਮੌਕਾ ਮਿਲੇਗਾ। ਇਸ ਤੋਂ ਪਹਿਲਾਂ 20 ਜੁਲਾਈ ਨੂੰ OPPO Reno6 5G ਦੀ ਪਹਿਲੀ ਸੇਲ ਹੋਈ ਸੀ। ਓਪੋ ਦੀ ਇਸ ਲਾਈਵ ਸੇਲ ਦਾ ਆਯੋਜਨ 27 ਅਤੇ 28 ਜੁਲਾਈ ਨੂੰ ਦੁਪਹਿਰ 12 ਵਜੇ ਅਤੇ ਸ਼ਾਮ ਨੂੰ 6 ਵਜੇ ਹੋਵੇਗਾ।
ਇਕ ਘੰਟੇ ਦੀ ਇਸ ਲਾਈਵ ਸੇਲ ਦੌਰਾਨ Reno6 5G ਖਰੀਦਣ ਵਾਲੇ ਗਾਹਕਾਂ ਨੂੰ 1000 ਫਲਿਪਕਾਰਟ ਸੁਪਰ ਕੁਆਇਨ ਅਤੇ ਕੁਝ ਹੋਰ ਗਿਫਟ ਜਿੱਤਣ ਦਾ ਵੀ ਮੌਕਾ ਮਿਲੇਗਾ। ਬੈਂਕ ਵਲੋਂ 3,000 ਰੁਪਏ ਤਕ ਦਾ ਇੰਸਟੈਂਟ ਡਿਸਕਾਊਂਟ ਵੀ ਮਿਲੇਗਾ। ਲਾਈਵ ਦੌਰਾਨ ਗੈਜੇਟ ਮਾਹਿਰ ਰਾਜੀਵ ਮਖਨੀ, ਸਟੈਂਡਅਪ ਕਮੇਡੀਅਨ Kenny Sebastian VJ ਅਤੇ ਮਾਡਲ ਐਕਟਰ Shibani Dandekar ਮੌਜੂਦ ਰਹਿਣਗੇ। ਲਾਈਵ ਸੇਲ ਦੌਰਾਨ ਕੁਝ ਸਵਾਲਾਂ ਦੇ ਜਵਾਬ ਦੇ ਕੇ ਕਈ ਗਿਫਟ ਦੇ ਨਾਲ 39,990 ਰੁਪਏ ਵਾਲਾ OPPO Reno6 5G ਸਮਾਰਟਫੋਨ ਵੀ ਜਿੱਤਿਆ ਜਾ ਸਕਦਾ ਹੈ।
ANC ਦੀ ਸੁਪੋਰਟ ਨਾਲ Ptron ਨੇ ਭਾਰਤ ’ਚ ਲਾਂਚ ਕੀਤੇ ਨਵੇਂ ਈਅਰਬਡਸ
NEXT STORY