ਜਲੰਧਰ- ਪੈਨਾਸੋਨਿਕ ਨੇ ਐਲੁਗਾ ਸੀਰੀਜ਼ 'ਚ ਆਪਣਾ ਨਵਾਂ ਬਜਟ ਸਮਾਰਟਫੋਨ ਤਾਇਵਾਨ 'ਚ ਲਾਂਚ ਕੀਤਾ ਹੈ। ਇਸ ਫੋਨ ਦੀ ਕੀਮਤ 4,990 ਨਿਊ ਤਾਇਵਾਨ ਡਾਲਰ (ਕਰੀਬ 10,700 ਰੁਪਏ) ਇਹ ਫੋਨ 27 ਮਾਰਚ ਤੋਂ ਪ੍ਰੀ-ਆਰਡਰ ਲਈ ਉਪਲੱਬਧ ਹੋਵੇਗਾ। ਪੈਨਾਸੋਨਿਕ ਐਲੁਗਾ ਪਿਓਰ, ਟਾਈਟੇਨੀਅਮ ਗ੍ਰੇ ਕਲਰ 'ਚ ਮਿਲੇਗਾ। ਅਜੇ ਫੋਨ ਦੇ ਤਾਇਵਾਨ ਤੋਂ ਬਾਹਰ ਦੂਜੇ ਬਾਜ਼ਾਰਾਂ 'ਚ ਲਾਂਚ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਪੈਨਾਸੋਨਿਕ ਐਲੁਗਾ ਪਿਓਰ 'ਚ 5.5-ਇੰਚ (1280x720 ਪਿਕਸਲ) ਐੱਚ.ਡੀ. 2.5ਡੀ ਕਵਰਡ ਗਲਾਸ ਡਿਸਪਲੇ ਹੈ। ਇਸ ਫੋਨ 'ਚ 1.25 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ.6737 64-ਬਿਟ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ-ਟੀ720 ਜੀ.ਪੀ.ਯੂ. ਦਿੱਤਾ ਗਿਆ ਹੈ। ਇਸ ਫੋਨ 'ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ।
ਐਲੁਗਾ ਪਿਓਰ 'ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ ਜਿਸ ਦੇ ਉੱਪਰ ਫਿੱਟਹੋਮ ਯੂ.ਆਈ. ਦਿੱਤੀ ਗਈ ਹੈ। ਇਸ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕੰਪਨੀ ਦਾ ਦਾਅਵਾ ਹੈ ਕਿ ਘੱਟ ਰੋਸ਼ਨੀ 'ਚ ਵੀ ਫੋਨ ਨਾਲ ਬਿਹਤਰ ਸੈਲਫੀ ਲਈ ਜਾ ਸਕਦੀ ਹੈ।
ਪੈਨਾਸੋਨਿਕ ਐਲੁਗਾ ਪਿਓਰ ਦਾ ਡਾਇਮੈਂਸ਼ਨ 152x76.8x8.9mm ਅਤੇ ਭਾਰ 160 ਗ੍ਰਾਮ ਹੈ। ਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0, ਜੀ.ਪੀ.ਐੱਸ. ਵਰਗੇ ਕੁਨੈਕਟੀਵਿਟੀ ਫੀਚਰ ਹਨ। ਇਸ ਫੋਨ 'ਚ 2900 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਤੁਹਾਡੇ ਕੋਲ ਵੀ ਹੈ ਐਪਲ ਦਾ ਫੋਨ, ਤਾਂ ਇਹ ਖਬਰ ਉਡਾ ਦੇਵੇਗੀ ਹੋਸ਼
NEXT STORY