ਜਲੰਧਰ : ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਨੇ ਆਪਣਾ ਨਵਾਂ ਪਰਸਨਲ ਫਿਟਨੈੱਸ ਟਰੇਨਰ 'ਸਟੇਪਫਿੱਟ' ਪੇਸ਼ ਕਰਨ ਦੀ ਘੋਸ਼ਣਾ ਕੀਤੀ ਜਿਸ ਦੀ ਕੀਮਤ 39,990 ਰੁਪਏ ਹੈ। ਕੰਪਨੀ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਇਸਤੇਮਾਲ ਕਰਨ 'ਚ ਆਸਾਨ ਐਕਸਸਾਇਜ ਪ੍ਰੋਡਕਟ ਹੈ ਜਿਸ ਨੂੰ ਹਰ ਉਮਰ ਦੇ ਲੋਕ ਇਸਤੇਮਾਲ ਕਰ ਸਕਦੇ ਹਨ। ਕੰਪਨੀ ਨੇ ਇਸ 'ਚ ਅਨੋਖੀ ਸੰਤੁਲਨ ਕਸਰਤ ਤਕਨੀਕੀ ਦਾ ਇਸਤੇਮਾਲ ਕੀਤਾ ਹੈ ਜੋ ਕਿ ਸਰੀਰ ਨੂੰ ਸੰਤੁਲਿਤ ਕਰਨ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਸਹਾਇਕ ਹੈ।
ਕੰਪਨੀ ਦਾ ਦਾਅਵਾ ਹੈ ਕਿ ਸਟੇਪਫਿੱਟ 'ਤੇ 30 ਮਿੰਟ ਦੀ ਵਰਜਸ਼ ਤੋਂ 360 ਕੈਲਰੀ ਊਰਜਾ ਖਪਤ ਹੁੰਦੀ ਹੈ ਜੋ ਕਿ ਛੇ ਕਿਲੋਮੀਟਰ ਦੋੜ ਦੇ ਬਰਾਬਰ ਹੈ। ਸਟੈਪਫਿੱਟ ਵਾਕਿੰਗ, ਜਾਗਿੰਗ ਅਤੇ ਰਨਿੰਗ 'ਚ ਮਦਦਗਾਰ ਪ੍ਰੋਡਕਟ ਹੈ। ਪੈਨਾਸੋਨਿਕ ਇੰਡੀਆ ਦੇ ਪ੍ਰਖੰਡ ਪ੍ਰਬੰਧ ਨਿਦੇਸ਼ਕ ਤਾਦਾਸ਼ੀ ਛਿਬਾ ਨੇ ਕਿਹਾ, ' ਕੰਪਨੀ ਇਸ ਉਤਪਾਦ ਦੇ ਜ਼ਰੀਏ ਉਨ੍ਹਾਂ ਲੋਕਾਂ ਲਈ ਅਨੋਖੀ ਅਤੇ ਪ੍ਰਭਾਵੀ ਫਿੱਟਨੈੱਸ ਹੱਲ ਪੇਸ਼ ਕਰ ਰਹੀ ਹੈ ਜੋ ਕਿ ਜ਼ਿਆਦਾ ਕੰਮ ਕਾਜ ਦੇ ਚਲਦੇ ਐਕਸਸਾਈਜ ਆਦਿ ਲਈ ਜ਼ਿਆਦਾ ਸਮਾਂ ਨਹੀਂ ਕੱਢ ਪਾਂਉਦੇ। '
ਹੁਣ ਵਿੰਡੋਜ਼ 10 ਸਮਾਰਟਫੋਨ ਯੂਜ਼ਰ ਵੀ ਚਲਾ ਸਕਣਗੇ ਇਹ ਲੋਕਪ੍ਰਿਅ ਐਪ
NEXT STORY