ਗੈਜੇਟ ਡੈਸਕ– ਜੇਕਰ ਤੁਸੀਂ ਆਨਲਾਈਨ ਭੁਗਤਾਨ ਕਰਨ ਲਈ ਪੇਟੀਐੱਮ (Paytm) ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਪੇਟੀਐੱਮ ਨੇ ਨਵਾਂ ਟ੍ਰਾਂਜਿਟ ਕਾਰਡ ਲਾਂਚ ਕੀਤਾ ਹੈ ਜਿਸ ਨੂੰ ਖਾਸਤੌਰ ’ਤੇ ਮੈਟਰੋ, ਬੱਸ, ਰੇਲ ਅਤੇ ਪਾਰਕਿੰਗ ਭੁਗਤਾਨ ਕਰਨ ਲਈ ਬਣਾਇਆ ਗਿਆ ਹੈ। ਇਸ ਕਾਰਡ ਦਾ ਇਸਤੇਮਾਲ ਤੁਸੀਂ ਉਨ੍ਹਾਂ ਸਾਰੀਆਂ ਆਨਲਾਈਨ ਵੈੱਬਸਾਈਟਾਂ ’ਤੇ ਕਰ ਸਕਦੇ ਹੋ ਜੋ ਰੁਪੇ (Rupay) ਕਾਰਡ ਨੂੰ ਐਕਸੈੱਪਟ ਕਰਦੀਆਂ ਹਨ।
ਇਨ੍ਹਾਂ ਥਾਵਾਂ ’ਤੇ ਕਰ ਹੋ ਸਕਦੀ ਹੈ Paytm ਵਾਲੇਟ ਟ੍ਰਾਂਜਿਟ ਕਾਰਡ ਦੀ ਵਰਤੋਂ
ਟ੍ਰਾਂਜਿਟ ਕਾਰਡ ਇਕ ਤਰ੍ਹਾਂ ਦਾ ਪ੍ਰੀਪੇਡ ਕਾਰਡ ਹੈ, ਜਿਸ ਨੂੰ ਤੁਹਾਡੇ ਪੇਟੀਐੱਮ ਵਾਲੇਟ ਬੈਲੇਂਸ ਨਾਲ ਲਿੰਕ ਕੀਤਾ ਜਾਂਦਾ ਹੈ। ਤੁਸੀਂ ਆਪਣੇ ਵਾਲੇਟ ਬੈਲੇਂਸ ਦਾ ਵੀ ਇਸਤੇਮਾਲ ਇਸ ਕਾਰਡ ਰਾਹੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਪਾਰਕਿੰਗ ’ਚ ਵੀ ਇਸ ਦੀ ਵਰਤੋਂ ਹੋ ਸਕਦੀ ਹੈ। ਪੇਟੀਐੱਮ ਬੈਂਕ ਲਿਮਟਿਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਕਾਰਡ ਦੀ ਵਰਤੋਂ ਆਨਲਾਈਨ ਸ਼ਾਪਿੰਗ ਤੋਂ ਇਲਾਵਾ ਪੇਟੀਐੱਮ ਤੋਂ ਕੈਸ਼ ਕੱਢਵਾਉਣ ਲਈ ਵੀ ਕੀਤੀ ਜਾ ਸਕਦੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੇਟੀਐੱਮ ਪੇਮੈਂਟਸ ਬੈਂਕ ਦੇ ਐੱਮ.ਡੀ. ਸਤੀਸ਼ ਗੁਪਤਾ ਨੇ ਦੱਸਿਆ ਹੈ ਕਿ ਪੇਟੀਐੱਮ ਟ੍ਰਾਂਜਿਟ ਕਾਰਡ ਦਾ ਜੋ ਸਭ ਤੋਂ ਵੱਡਾ ਫਾਇਦਾ ਹੈ ਉਹ ਇਹ ਹੈ ਕਿ ਇਸ ਨਾਲ ਦੇਸ਼ ਦੇ ਲੱਖਾਂ ਯੂਜ਼ਰਸ ਇਕ ਹੀ ਕਾਰਡ ਰਾਹੀਂ ਬਹੁਤ ਸਾਰੇ ਕੰਮ ਆਸਾਨੀ ਨਾਲ ਕਰ ਸਕਦੇ ਹਨ। ਇਸ ਨੂੰ ਖਾਸਤੌਰ ’ਤੇ ਬੈਂਕਿੰਗ ਸੰਬੰਧੀ ਜ਼ਰੂਰਤਾਂ ਅਤੇ ਪਬਲਿਕ ਟ੍ਰਾਂਸਪੋਰਟ ਨੂੰ ਧਿਆਨ ’ਚ ਰੱਖ ਕੇ ਲਿਆਇਆ ਗਿਆ ਹੈ। ਇਸ ਕਾਰਡ ਦਾ ਸਭ ਤੋਂ ਪਹਿਲਾਂ ਇਸਤੇਮਾਲ ਦਿੱਲੀ ਏਅਰਪੋਰਟ ਐਕਸਪ੍ਰੈੱਸ ਲਾਈਨ ਅਤੇ ਅਹਿਮਦਾਬਾਦ ਮੈਟਰੋ ’ਚ ਕੀਤਾ ਜਾਵੇਗਾ।
Royal Enfield ਦੀ ਨਵੀਂ ਬਾਈਕ ਜਲਦ ਹੋਵੇਗੀ ਭਾਰਤ ’ਚ ਲਾਂਚ, ਹਿਮਾਲਿਅਨ ਤੋਂ ਘੱਟ ਹੋਵੇਗੀ ਕੀਮਤ
NEXT STORY