ਗੈਜੇਟ ਡੈਸਕ—ਈ-ਕਾਮਰਸ ਪਲੇਟਫਾਰਮ ਪੇਅ.ਟੀ.ਐੱਮ. 'ਤੇ ਮਹਾਕੈਸ਼ਬੈਕ ਸੇਲ ਜਾਰੀ ਹੈ। ਇਸ ਸੇਲ ਦੌਰਾਨ ਸਮਾਰਟਫੋਨ, ਟੀ.ਵੀ., ਇਲੈਕਟ੍ਰਾਨਿਕ ਆਈਟਮਸ ਅਤੇ ਹੋਮ ਫਰਨੀਚਰ ਸਮੇਤ ਕਈ ਪ੍ਰੋਡਕਟਸ 'ਤੇ ਆਕਰਸ਼ਕ ਆਫਰਸ ਦਿੱਤੇ ਜਾ ਰਹੇ ਹਨ। ਇਨ੍ਹਾਂ ਸਾਰੀਆਂ ਡੀਲਸ 'ਚੋਂ ਸਭ ਤੋਂ ਬਿਹਤਰ ਆਫਰ ਗੂਗਲ ਪਿਕਸਲ 2 ਐਕਸ.ਐੱਲ. 'ਤੇ ਮਿਲ ਰਹੀ ਡੀਲ ਨੂੰ ਮੰਨਿਆ ਜਾ ਸਕਦਾ ਹੈ, ਕਿਉਂਕਿ ਗਾਹਕ ਕੋਲ ਇਸ ਨੂੰ 11,464 ਰੁਪਏ 'ਚ ਖਰੀਦਣ ਦਾ ਮੌਕਾ ਹੈ।

ਪੇਅ.ਟੀ.ਐੱਮ. ਮਾਲ 'ਤੇ ਗੂਗਲ ਪਿਕਸਲ 2 ਐਕਸ.ਐੱਲ. ਨੂੰ 43,964 ਰੁਪਏ 'ਚ ਲਿਸਟ ਕੀਤਾ ਗਿਆ ਹੈ। ਮਹਾ ਕੈਸ਼ਬੈਕ ਸੇਲ ਦੌਰਾਨ ਇਸ ਸਮਾਰਟਫੋਨ 'ਤੇ 7,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਕੈਸ਼ਬੈਕ ਡਿਸਕਾਊਂਟ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 36,964 ਰੁਪਏ ਹੋ ਜਾਵੇਗੀ। ਇਸ ਤੋਂ ਬਾਅਦ ਤੁਸੀਂ ਅਮਰੀਕਨ ਐਕਸਪ੍ਰੈਸ ਜਾਂ ਕੋਟਕ ਕ੍ਰੈਡਿਟ ਕਾਰਡ ਇਸ ਦੀ ਸ਼ਾਪਿੰਗ ਦੌਰਾਨ ਵਰਤੋਂ ਕਰੋਗੇ ਤਾਂ ਤੁਹਾਨੂੰ ਹੋਰ 2,500 ਰੁਪਏ ਦੀ ਛੋਟ ਮਿਲੇਗੀ। ਇਸ ਤੋਂ ਬਾਅਦ ਇਸ ਦੀ ਕੀਮਤ 34,464 ਰੁਪਏ ਹੋਵੇਗੀ।
ਇਨ੍ਹਾਂ ਸਾਰਿਆਂ ਤੋਂ ਇਲਾਵਾ ਪੇਅ.ਟੀ.ਐੱਮ. ਮਾਲ ਗੂਗਲ ਪਿਕਸ 2 ਐਕਸ.ਐੱਲ. 'ਤੇ 23,000 ਰੁਪਏ ਤੱਕ ਐਕਸਚੇਂਜ ਆਫਰ ਦੇ ਰਿਹਾ ਹੈ। ਭਾਵ ਜੇਕਰ ਤੁਸੀਂ ਆਪਣਾ ਪੁਰਾਣਾ ਸਮਾਰਟਫੋਨ ਐਕਸਚੇਂਜ ਕਰ 23 ਹਜ਼ਾਰ ਰੁਪਏ ਤੱਕ ਦੀ ਛੋਟ ਦਾ ਫਾਇਦਾ ਲੈ ਸਕਦੇ ਹੋ ਤਾਂ ਇਹ ਸਮਾਰਟਫੋਨ 11,464 ਰੁਪਏ 'ਚ ਤੁਹਾਡਾ ਹੋ ਸਕਦਾ ਹੈ। ਨਾਲ ਹੀ ਤੁਹਾਨੂੰ ਇਸ ਸਮਾਰਟਫੋਨ 'ਤੇ ਨੋ ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਉਪਲੱਬਧ ਕਰਵਾਇਆ ਗਿਆ ਹੈ।

ਇਸ ਸਮਾਰਟਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਦੇ ਬੈਕ 'ਚ ਫਿਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਹ ਸਮਾਰਟਪੋਨ Active Edge ਨੂੰ ਵੀ ਸਪੋਰਟ ਕਰਦਾ ਹੈ। ਭਾਵ ਫੋਨ ਦੇ ਸਾਈਡ ਨੂੰ ਸਕਵਿਜ਼ ਨੂੰ ਵੀ ਸਪੋਰਟ ਕਰਦਾ ਹੈ। ਭਾਵ ਫੋਨ ਨੂੰ ਸਕਵਿਜ਼ ਕਰਨ ਨਾਲ ਕਈ ਤਰ੍ਹਾਂ ਦੇ ਟਾਸਕ ਕੀਤੇ ਜਾ ਸਕਦੇ ਹਨ। ਇਸ 'ਚ ਆਗਮੇਂਟੇਡ ਰਿਏਲਿਟੀ ਫੀਚਰ ਸਪੋਰਟ ਵੀ ਦਿੱਤਾ ਘਿਆ ਹੈ ਜਿਸ 'ਚ ਏ.ਆਰ. ਸਟਿੱਕਰ ਵੀ ਸ਼ਾਮਲ ਹੈ। ਭਾਵ ਤੁਸੀਂ 3ਡੀ ਕੈਰੇਕਟਰਸ ਅਤੇ ਇਮੋਜੀ ਨੂੰ ਫੋਟੋ ਅਤੇ ਵੀਡੀਓ 'ਚ ਜੋੜ ਸਕਦੇ ਹੋ। ਇਸ 'ਚ 4ਜੀ.ਬੀ. ਰੈਮ ਅਤੇ ਸਨੈਪਡਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ ਫਰੰਟ ਫੇਸਿੰਗ ਸਟਿਰੀਓ ਸਪੀਕਰਸ ਨਾਲ OLED ਡਿਸਪਲੇਅ ਵੀ ਦਿੱਤੀ ਗਈ ਹੈ।
ਇਸ ਸਮਾਰਟਫੋਨ ਦੇ ਕੈਮਰਿਆਂ 'ਚ ਡਿਊਲ ਪਿਕਸਲ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੇ ਰੀਅਰ 'ਚ 1.8 ਅਪਰਚਰ ਨਾਲ 12.2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਦੇ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ।
ਗੇਮਿੰਗ ਦੇ ਸ਼ੌਕੀਨਾਂ ਲਈ ਸ਼ਿਓਮੀ ਲਿਆਇਆ ਨਵਾਂ ਸਮਾਰਟਫੋਨ
NEXT STORY