ਜਲੰਧਰ— ਸਮਾਰਟਵਾਚ ਖਰੀਦਣ ਦੀ ਚਾਹ ਰੱਖਣ ਵਾਲੇ ਲੋਕਾਂ ਲਈ ਪੇਬਲ ਨੇ ਭਾਰਤੀ ਮਾਰਕੀਟ 'ਚ ਪਹਿਲੀ ਪੇਬਲ ਸਮਾਰਟਵਾਚ ਲਾਂਚ ਕਰ ਦਿੱਤੀ ਹੈ ਜਿਸ ਦੀ ਸ਼ੁਰੂਆਤੀ ਕੀਮਤ 5,999 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਭਾਰਤੀ ਮਾਰਕੀਟ 'ਚ ਪੇਬਲ ਦੇ ਹੋਰ ਮਾਡਲਸ ਪੇਬਲ ਟਾਈਮ ਨੂੰ 9,999 ਰੁਪਏ, ਪੇਬਲ ਟਾਈਮ ਰਾਊਂਡ ਨੂੰ 13,599 ਰੁਪਏ ਅਤੇ ਪੇਬਲ ਟਾਈਮ ਸਟੀਲ ਨੂੰ 15,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ ਜਿਸ ਨੂੰ ਯੂਜ਼ਰਸ ਐਮੇਜ਼ਾਨ ਇੰਡੀਆ ਦੀ ਵੈੱਬਸਾਈਟ ਤੋਂ ਖਰੀਦ ਸਕਦੇ ਹਨ।
ਪੇਬਲ ਦੇ ਸੰਸਥਾਪਕ ਅਤੇ ਸੀ.ਈ.ਓ. ਏਰਿਕ ਮਿਜਿਕੋਵਸਕੀ ਦਾ ਕਹਿਣਾ ਹੈ ਕਿ ਅਸੀਂ ਭਾਰਤ 'ਚ ਪੇਬਲ ਨੂੰ ਪੇਸ਼ ਕਰਕੇ ਬੇਹੱਦ ਹੀ ਉਤਸ਼ਾਹਿਤ ਹਨ। ਭਾਰਤੀ ਯੂਜ਼ਰ ਨੇ ਹਮੇਸ਼ਾ ਹੀ ਨਵੀਂ ਤਕਨੀਕ ਦਾ ਸਵਾਗਤ ਕੀਤਾ ਹੈ ਖਾਸ ਕਰਕੇ ਮੋਬਾਇਲ ਦੇ ਸੰਬੰਧ 'ਚ, ਇਸ ਲਈ ਸਾਨੂੰ ਉਮੀਦ ਹੈ ਕਿ ਭਾਰਤ 'ਚ ਪੇਬਲ ਦਾ ਭਵਿੱਖ ਚਮਕਦਾਰ ਹੋਵੇਗਾ।
ਪੇਬਲ ਸਮਾਰਟਵਾਚ ਈ-ਲਿੰਕ ਡਿਸਪਲੇ ਦੇ ਨਾਲ ਆਉਂਦੀ ਹੈ ਜਿਨ੍ਹਾਂ ਦੀ ਵਰਤੋਂ ਐਂਡ੍ਰਾਇਡ ਤੋਂ ਇਲਾਵਾ ਆਈਫੋਨ ਦੇ ਨਾਲ ਵੀ ਕੀਤੀ ਜਾ ਸਕਦੀ ਹੈ। ਕਲਾਸਿਕ ਮਾਡਲ ਬਲੈਕ ਅਤੇ ਵ੍ਹਾਈਟ ਡਿਸਪਲੇ ਦੇ ਨਾਲ ਆਉਂਦਾ ਹੈ। ਦਾਅਵਾ ਕੀਤਾ ਗਿਆ ਹੈ ਕਿ ਪੇਬਲ ਟਾਈਮ ਰਾਊਂਡ 2 ਦਿਨਾਂ ਦੀ ਬੈਟਰੀ ਲਾਈਫ ਅਤੇ ਪੇਬਲ ਟਾਈਮ ਸਟੀਲ 10 ਦਿਨਾਂ ਦੀ ਬੈਟਰੀ ਲਾਈਫ ਦੇਵੇਗੀ।
ਚਾਈਨਾ ਦਾ ਨਵਾਂ ਗੇਮਿੰਗ ਸਿਸਟਮ ਕਰੇਗਾ ਸੋਨੀ ਅਤੇ ਮਾਈਕ੍ਰੋਸਾਫਟ ਕੰਸੋਲਜ਼ ਦਾ ਮੁਕਾਬਲਾ
NEXT STORY