ਜਲੰਧਰ- ਇਸ ਸਾਲ ਦੇ ਦੌਰਾਨ ਪੈਬਲ ਨੇ ਟਾਈਮ ਅਤੇ ਟਾਈਮ ਸਟੀਲ ਨਾਂ ਦੀਆਂ ਦੋ ਸਮਾਰਟਵਾਚ ਜਾਰੀ ਕੀਤੀਆਂ ਹਨ। ਦੋਹਾਂ ਦੇ ਫੀਚਰ ਕਲਰ e-ink displays, ਇੱਕ ਅਪਡੇਟਡ ਟਾਈਮਲਾਈਨ, ਇੰਨਟਰਫੇਸ, ਵਾਈਸ ਰਿਪਲਾਈਸ ਅਤੇ ਨਵੀਂ ਐਕਸੈਸਰੀਜ਼ ਪੋਰਟ ਜੋ ਸਮੇਂ ਦੇ ਨਾਲ-ਨਾਲ ਥਰਡ ਪਾਰਟੀ ਸਮਾਰਟ ਸਟਰੈਪਸ ਦੁਆਰਾ ਸਮਾਰਟਵਾਚ ਦੀ ਫੰਕਸ਼ਨੈਲਿਟੀ ਨੂੰ ਵਧਾਉਂਦੇ ਹਨ ਪਰ ਪੈਬਲ ਲਈ ਸਿਰਫ ਦੋ Watches ਹੀ ਕਾਫੀ ਨਹੀਂ। ਕੰਪਨੀ ਨੇ ਸਤੰਬਰ 'ਚ ਆਪਣੇ ਇੱਕ ਹੋਰ ਮਾਡਲ Pebble Time Round ਦਾ ਖੁਲਾਸਾ ਕੀਤਾ ਸੀ। ਜਿਵੇਂ ਕਿ ਇਸ ਦਾ ਨਾਂ ਸਮੇਂ ਦੇ ਸਰਕੂਲਰ ਵਰਜਨ ਨੂੰ ਦਰਸਾਉਂਦਾ ਹੈ ਅਤੇ ਸਟੋਰਜ਼ 'ਤੇ ਇਨ੍ਹਾਂ ਦੀ ਸ਼ੁਰੂਆਤ 8 ਨਵੰਬਰ ਤੋਂ 249 ਡਾਲਰ ਦੀ ਕੀਮਤ ਨਾਲ ਹੋਵੇਗੀ। ਇਹ ਪਤਲੀ ਅਤੇ ਭਾਰ 'ਚ ਹੋਲੀ ਹੋਵੇਗੀ। ਇਸ ਦੇ ਸਟਰੈਪ 14mm ਅਤੇ 20mm ਦੀ ਚੌੜਾਈ ਵਾਲੇ ਦੋਹਾਂ ਸਾਈਜ਼ ਵਿਚ ਮੌਜੂਦ ਹਨ ਪਰ ਇਹ ਜ਼ਿਆਦਾ ਆਕਰਸ਼ਿਤ ਦਿਖਾਈ ਦੇਣ ਵਾਲੀ ਵਾਚ ਦੇ ਨਾਲ ਕੁਝ ਕਮੀਆਂ ਵੀ ਹਨ ਜਿਵੇਂ ਕਿ ਇਸ ਦੀ ਬੈਟਰੀ ਲਾਈਫ ਪ੍ਰੋਸੀਜ਼ਰ ਨਾਲੋਂ ਘੱਟ ਹੈ ਅਤੇ ਇਹ ਪੂਰੀ ਤਰ੍ਹਾਂ water-resistant ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ Time Round ਇੱਕ ਆਕਰਸ਼ਿਤ ਕਰਨ ਵਾਲੀ ਬਹੁਤ ਵਧੀਆ ਡਿਵਾਈਸ ਹੈ।
ਸੋਸ਼ਲ ਸਾਈਟ 'ਤੇ ਮਸ਼ਹੂਰ ਹੋਣ ਲਈ ਕੰਮ ਆਉਣਗੇ ਇਹ ਟਿਪਸ
NEXT STORY