ਗੈਜੇਟ ਡੈਸਕ—ਸੋਸ਼ਲ ਮੀਡੀਆ 'ਤੇ ਇਕ ਤੋਂ ਬਾਅਦ ਇਕ ਟ੍ਰੈਂਡ ਚੱਲਦੇ ਹੀ ਰਹਿੰਦੇ ਹਨ। ਇਨ੍ਹਾਂ ਦਿਨੀਂ ਕਈ ਯੂਜ਼ਰਸ ਪੀਲੀ ਬੈਕਗ੍ਰਾਊਂਡ ਵਾਲੀ ਜਾਂ ਫਿਰ ਪੇਟਿੰਗ ਅਤੇ ਕਾਰਟੂਨ ਵਰਗੀਆਂ ਦਿਖਣ ਵਾਲੀਆਂ ਆਪਣੀਆਂ ਫੋਟੋਜ਼ ਸ਼ੇਅਰ ਕਰ ਰਹੇ ਹਨ। ਇਨ੍ਹਾਂ ਫੋਟੋਜ਼ Photo Lab ਨਾਂ ਦੀ ਐਪਲੀਕੇਸ਼ਨ ਰਾਹੀਂ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅੱਜ ਅਸੀਂ ਤੁਹਾਨੂੰ ਇਸ ਐਪ ਦੇ ਬਾਰੇ 'ਚ ਜਾਣਕਾਰੀ ਦੇਵਾਂਗੇ।
ਇੰਝ ਕੰਮ ਕਰਦੀ ਹੈ Photo Lab ਐਪ
ਫੋਟੋ ਲੈਬ ਐਪ ਨੂੰ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਹੀ ਪਲੇਟਫਾਰਮਸ 'ਤੇ ਉਪਲੱਬਧ ਕੀਤਾ ਗਿਆ ਹੈ। ਇਸ ਐਪ 'ਚ 850 ਤੋਂ ਜ਼ਿਆਦਾ ਵੱਖ-ਵੱਖ ਫਿਲਟਰਸ ਅਤੇ ਇਫੈਕਟਸ ਦਿੱਤੇ ਗਏ ਹਨ। ਫੋਟੋ ਲੈਬ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਇਸ ਕਈ ਸਾਰੇ ਫਿਲਟਰਸ ਮਿਲਦੇ ਹਨ। ਇਸ 'ਚ ਸਟਾਈਲਿਸ਼ ਫੋਟੋਜ਼ ਦੀ ਇਕ 'feed' ਨੂੰ ਤਿੰਨ ਪਾਰਟਸ-ਟ੍ਰੈਂਡਿੰਗ, ਰਿਸੈਂਟ ਅਤੇ ਟਾਪ 'ਚ ਡਿਵਾਈਡ ਕੀਤਾ ਗਿਆ ਹੈ। ਤੁਹਾਨੂੰ ਮਸ਼ਹੂਰ ਹੋ ਰਹੇ ਫਿਲਟਰ ਇਸ ਦੇ ਟ੍ਰੈਂਡਿੰਗ ਸੈਕਸ਼ਨ 'ਚ ਦਿਖ ਜਾਣਗੇ।

10 ਕਰੋੜ ਤੋਂ ਜ਼ਿਆਦਾ ਵਾਰ ਹੋ ਚੁੱਕੀ ਡਾਊਨਲੋਡ
ਗੂਗਲ ਪਲੇਅ ਸਟੋਰ ਤੋਂ ਇਸ ਐਪ ਨੂੰ 10 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। 21 ਲੱਖ ਤੋਂ ਜ਼ਿਆਦਾ ਰਿਵਿਊ ਨਾਲ ਇਸ ਐਪ ਨੂੰ 4.4 ਸਟਾਰ ਦੀ ਰੇਟਿੰਗ ਮਿਲੀ ਹੈ। ਉੱਥੇ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਵੈੱਬ 'ਤੇ ਵੀ ਐਕਸੈੱਸ ਕਰ ਸਕਦੇ ਹੋ।
ਕੋਰੋਨਾ ਤੋਂ ਬਚਣ ਲਈ ਨਾਸਾ ਨੇ ਲਾਂਚ ਕੀਤਾ 3D ਪ੍ਰਿੰਟੇਡ ਨੈੱਕਲੈੱਸ
NEXT STORY