ਆਟੋ ਡੈਸਕ- Piaggio ਦੇ ਵਾਹਨਾਂ ਦੀ ਭਾਰਤ 'ਚ ਕਾਫੀ ਮੰਗ ਹੈ। ਕੰਪਨੀ ਨੇ ਭਾਰਤ 'ਚ 25 ਸਾਲ ਪੂਰੇ ਕਰ ਲਏ ਹਨ। ਇਸ ਖਾਸ ਮੌਕੇ ਪਿਆਜੀਓ ਨੇ ਐਲਾਨ ਕੀਤਾ ਹੈ ਕਿ ਉਹ ਵੈਸਪਾ ਅਤੇ ਅਪਰੀਲੀਆ ਸਕੂਟਰਾਂ ਨੂੰ ਨਵੀਂ ਅਪਡੇਟ ਦੇਣ ਵਾਲੀ ਹੈ। ਅਪਰੀਲੀਆ ਸਕੂਟਰਾਂ ਦੀ ਸਾਰੇ ਰੇਂਜ 'ਚ ਨਵਾਂ ਇੰਜਣ ਲਗਾਇਆ ਜਾਵੇਗਾ, ਜੋ ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁਲ ਐਕਸੀਲੇਟਰ ਅਤੇ ਗ੍ਰੇਡ ਅਬਿਲਿਟੀ ਨਾਲ ਲੈਸ ਹੋਵੇਗਾ। ਅਪਰੀਲੀਆ ਐੱਸ.ਆਰ. ਰੇਂਜ 'ਚ Aprilia Typhoon ਨੂੰ ਜੋੜਿਆ ਜਾਵੇਗਾ, ਜਿਸ ਨਾਲ ਇਸਦੀ ਸਪੀਡ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ।
ਅਪਰੀਲੀਆ ਇਸ ਸਾਲ RS 440 ਦੀ ਸ਼ੁਰੂਆਤ ਦੇ ਨਾਲ ਮਿਡ ਸਾਈਜ਼ ਦੇ ਮੋਟਰਸਾਈਕਲ ਸੈਗਮੈਂਟ 'ਚ ਕਦਮ ਰੱਖੇਗੀ। ਇਹ ਬਾਈਕ ਕੇ.ਟੀ.ਐੱਮ. ਆਰ.ਸੀ. 390 ਅਤੇ ਕਾਵਾਸਾਕੀ ਨਿੰਜਾ 400 ਨੂੰ ਟੱਕਰ ਦੇਵੇਗੀ। ਨਵੇਂ ਵੈਸਪਾ ਟੂਰਿੰਗ ਐਡੀਸ਼ਨ ਦੇ ਨਾਲ ਵੈਸਪਾ ਲਾਈਨਅਪ ਦੇ ਸਕੂਟਰਾਂ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ। ਮੌਜੂਦਾ ਰੇਂਜ ਨੂੰ ਵੀ ਇਸ ਸਾਲ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕੀਤੇ ਜਾਣ ਦੀ ਸੂਚਨਾ ਹੈ।
ਦੱਸ ਦੇਈਏ ਕਿ ਅਪ੍ਰੈਲ 2023 ਤੋਂ ਭਾਰਤ ਸਰਕਾਰ ਗੱਡੀਆਂ ਦੇ ਇੰਜਣ ਨੂੰ ਲੈ ਕੇ ਨਵੇਂ ਨਿਯਮ ਲਾਗੂ ਕਰਨ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਨਵੇਂ ਨਿਯਮਾਂ ਨੂੰ ਫਾਲੋ ਕਰ ਸਕਦੀ ਹੈ। ਇਸ ਅਪਗ੍ਰੇਡਿਡ ਸਕੂਟਰ ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
64MP ਐਂਟੀ ਸ਼ੇਕ ਕੈਮਰੇ ਨਾਲ Vivo Y100 ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY