ਜਲੰਧਰ- ਵੈਸਪਾ ਜਲਦੀ ਹੀ ਭਾਰਤ 'ਚ ਇਕ ਖਾਸ ਸਕੂਟਰ ਲਾਂਚ ਕਨ ਦੀ ਤਿਆਰੀ 'ਚ ਹੈ ਜਿਸ ਦੀ ਕੀਮਤ ਕਰੀਬ 9.40 ਲੱਖ ਰੁਪਏ ਹੈ ਅਤੇ ਵੈਸਪਾ ਦੀ ਹੀ ਪੇਰੈਂਟ ਕੰਪਨੀ Piaggio ਦੀ ਸਹਿਯੋਗੀ ਕੰਪਨੀ Moto Moto Guzzi ਨੇ ਭਾਰਤ 'ਚ 13.60 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ V9 Bobber, V9 Roamer ਅਤੇ MGX-21 ਕਰੂਜ਼ ਬਾਈਕ ਲਾਂਚ ਕੀਤੀ ਹੈ।
V9 ਵੇਰੀਅੰਟ ਦੀ ਕੀਮਤ 13.6 ਲੱਖ ਰੁਪਏ ਹੈ ਜਦੋਂਕਿ MGX 21 ਦੀ ਪੁਣੇ ਐਕਸ ਸ਼ੋਅਰੂਮ 'ਚ ਕੀਮਤ 27.78 ਲੱਖਰੁਪਏ ਹੈ, ਮਤਲਬ ਇੰਨੇ ਪੈਸਿਆਂ ਨਾਲ ਤੁਸੀਂ ਦੋ ਐੱਸ.ਯੂ.ਵੀ ਕਾਰਾਂ ਆਰਾਮ ਨਾਲ ਖਰੀਦ ਸਕਦੇ ਹੋ। ਜੇਕਰ ਲੋਅ ਮਾਡਲ ਖਰੀਦੋ ਤਾਂ ਇੰਨੇ 'ਚ ਤਿੰਨ ਐੱਸ.ਯੂ.ਵੀ. ਕਾਰਾਂ ਖਰੀਦ ਸਕਦੇ ਹੋ। ਇਸ ਦੀ ਵਿਕਰੀ ਫਿਲਹਾਲ ਪੁਣੇ, ਹੈਦਰਾਬਾਦ, ਚੇਨਈ ਅਤੇ ਕੋਚੀ 'ਚ Piaggio Motoplex ਸ਼ੋਅਰੂਮ 'ਚ ਹੋਵੇਗੀ।
V9 ਵੇਰੀਅੰਟ 'ਚ ਦੋ ਬਾਈਕਸ ਸ਼ਾਮਲ ਹਨ- Bobber ਅਤੇ Roamer। ਇਹ ਬਾਈਕਸ ਸੀ.ਬੀ.ਯੂ. ਯੂਨਿਟਸ ਹਨ ਮਤਲਬ, ਇਨ੍ਹਾਂ ਨੂੰ ਇੰਪੋਰਟ ਕੀਤਾ ਜਾਵੇਗਾ ਇਸ ਲਈ ਇਨ੍ਹਾਂ ਦੀ ਕੀਮਤ ਵੀ ਜ਼ਿਆਦਾ ਹੈ।
V9 Bobber
ਇਸ ਵਿਚ ਦੋ ਸਿਲੰਡਰ ਵਾਲਾ Euro 4 850cc ਦਾ ਇੰਜਣ ਦਿੱਤਾ ਗਿਆ ਹੈ ਜੋ 54bhp ਦੀ ਪਾਵਰ ਦਿੰਦਾ ਹੈ। ਇਸ ਵਿਚ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਹ ਬਾਈਕ ਹਾਈ ਐਂਡ ਹੈ ਇਸ ਲਈ ਇਸ ਵਿਚ ਏ.ਬੀ.ਐੱਸ, ਟ੍ਰੈਕਸ਼ਨਲ ਕੰਟਰੋਲ ਅਤੇ ਕਰੂਜ਼ ਕੰਟਰੋਲ ਵਰਗੇ ਫੀਚਰਸ ਵੀ ਦਿੱਤੇ ਗਏ ਹਨ।
Moto Guzzi MGX 21
ਇਸ ਬਾਈਕ ਨੂੰ ਫਲਾਇੰਗ ਫੋਰਟਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਾਰਲੇ ਡੇਵਿਡਸਨ ਜਾਂ ਇੰਡੀਅਨ ਦੀ ਬਾਈਕ ਨਾਲੋਂ ਘੱਟ ਨਹੀਂ ਲੱਗਦੀ। ਇਸਦਾ ਹੈੱਡ ਦੇਖਣ 'ਚ ਏਲੀਅਨ ਵਰਗਾ ਲੱਗਦਾ ਹੈ ਜਿਸ ਵਿਚ ਡਬਲ ਕਵਰਡ ਵਿੰਡ ਸ਼ੀਲਡ ਦਿੱਤਾ ਗਿਆ ਹੈ। ਇਸ ਵਿਚ ਵੀ ਏ.ਬੀ.ਐੱਸ., ਕਰੂਜ਼ ਕੰਟਰੋਲ ਅਤੇ ਟ੍ਰੈਕਸ਼ਨ ਕੰਟਰੋਲ ਵਰਗੇ ਹਾਈਐਂਡ ਫੀਚਰਸ ਦਿੱਤੇ ਗਏ ਹਨ। ਇਸ ਵਿਚ 1,400cc ਦਾ 90 ਡਿਗਰੀ ਟ੍ਰਾਂਸਵਰਜ V-Twin ਇੰਜਣ ਦਿੱਤਾ ਗਿਆ ਹੈ ਜੋ 96 ਹਾਰਸ ਪਾਵਰ ਦਿੰਦਾ ਹੈ।
ਹਾਰਲੇ ਡੇਵਿਡਸਨ ਦਾ 2017 ਮਾਡਲ ਰੇਂਜ ਭਾਰਤ 'ਚ ਲਾਂਚ
NEXT STORY