ਗੈਜੇਟ ਡੈਸਕ– ਗੂਗਲ ਨੇ ਕਾਲ ਰਿਕਾਰਡਿੰਗ ਐਪਸ ’ਤੇ ਸ਼ਿਕੰਜਾ ਕੱਸਣ ਦਾ ਐਲਾਨ ਕੀਤਾ ਹੈ। 11 ਮਈ ਤੋਂ ਗੂਗਲ ਦੀ ਨਵੀਂ ਪਾਲਿਸੀ ਲਾਗੂ ਹੋਵੇਗੀ ਜਿਸ ਤਹਿਤ ਥਰਡ ਪਾਰਟੀ ਐਪਸ ਨੂੰ ਐਂਡਰਾਇਡ ਸਮਾਰਟਫੋਨਾਂ ’ਚ ਕਾਲ ਰਿਕਾਰਡਿੰਗ ਦਾ ਐਕਸੈੱਸ ਨਹੀਂ ਮਿਲ ਸਕੇਗਾ। ਗੂਗਲ ਦੀ ਨਵੀਂ ਪਾਲਿਸੀ ਨੂੰ ਫਾਲੋ ਕਰਦੇ ਹੋਏ ਹੁਣ ਟਰੂਕਾਲਰ ਨੇ ਵੀ ਇਹ ਪੁਸ਼ਟੀ ਕੀਤੀ ਹੈ ਕਿ ਹੁਣ ਟਰੂਕਾਲਰ ਰਾਹੀਂ ਕਾਲ ਰਿਕਾਰਡਿੰਗ ਨਹੀਂ ਕੀਤੀ ਜਾ ਸਕੇਗੀ। ਜ਼ਿਕਰਯੋਗ ਹੈ ਕਿ ਟਰੂਕਾਲਰ ਦੇ ਟਾਪ ਫੀਚਰਜ਼ ’ਚੋਂ ਇਕ ਕਾਲ ਰਿਕਾਰਡਿੰਗ ਦਾ ਵੀ ਫੀਚਰ ਹੈ।
ਇਹ ਵੀ ਪੜ੍ਹੋ– Whatsapp ’ਤੇ 32 ਲੋਕ ਇਕੱਠੇ ਕਰ ਸਕਣਗੇ ਵੌਇਸ ਕਾਲ, ਆ ਰਹੇ ਹੋਰ ਵੀ ਕਈ ਕਮਾਲ ਦੇ ਫੀਚਰ
ਭਾਰਤ ’ਚ ਵੀ ਲੋਕ ਟਰੂਕਾਲਰ ਰਾਹੀਂ ਕਾਲ ਰਿਕਾਰਡ ਕਰਦੇ ਹਨ। ਹੁਣ ਨਵੀਂ ਪਾਲਿਸੀ ਦੇ ਆਉਣ ਨਾਲ ਇੱਥੇ ਵੀ ਅਸਰ ਪਵੇਗਾ। ਟਰੂਕਾਲਰ ਮੁਤਾਬਕ, ਹੁਣ ਦੁਨੀਆ ਭਰ ’ਚ ਕੰਪਨੀ ਕਾਲ ਰਿਕਾਰਡਿੰਗ ਦਾ ਆਪਸ਼ਨ ਦੇਣਾ ਬੰਦ ਕਰ ਦੇਵੇਗੀ। ਦੱਸ ਦੇਈਏ ਕਿ ਜਿਨ੍ਹਾਂ ਸਮਾਰਟਫੋਨਾਂ ’ਚ ਨੈਟਿਵ ਕਾਲ ਰਿਕਾਰਡਰ ਫੀਚਰ ਦਿੱਤਾ ਗਿਆ ਹੈ ਉਹ 11 ਮਈ ਤੋਂ ਬਾਅਦ ਵੀ ਕਾਲ ਰਿਕਾਰਡਿੰਗ ਕਰਨਾ ਜਾਰੀ ਰੱਖ ਸਕਦੇ ਹਨ ਪਰ ਜਿਨ੍ਹਾਂ ਫੋਨਾਂ ’ਚ ਕਾਲ ਰਿਕਾਰਡਿੰਗ ਲਈ ਥਰਡ ਪਾਰਟੀ ਐਪ ਡਾਊਨਲੋਡ ਕੀਤਾ ਹੈ, ਉਹ ਕਾਲ ਰਿਕਾਰਡਿੰਗ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ
ਟਰੂਕਾਲਰ ਨੇ ਇਕ ਬਿਆਨ ’ਚ ਕਿਹਾ ਹੈ ਕਿ ਯੂਜ਼ਰਸ ਦੇ ਰਿਸਪਾਂਸ ਤੋਂ ਬਾਅਦ ਅਸੀਂ ਐਂਡਰਾਇਡ ਸਮਾਰਟਫੋਨਾਂ ਲਈ ਕਾਲ ਰਿਕਾਰਡਿੰਗ ਫੀਚਰ ਲਾਂਚ ਕੀਤਾ ਸੀ ਪਰ ਹੁਣ ਗੂਗਲ ਦੀ ਅਪਡੇਟਿਡ ਪਾਲਿਸੀ ਤੋਂ ਬਾਅਦ ਗੂਗਲ ਕਾਲ ਰਿਕਾਰਡਿੰਗ ਦੀ ਪਰਮੀਸ਼ਨ ਰੈਸਟ੍ਰਿਕਟ ਕਰ ਦੇਵੇਗਾ ਅਤੇ ਇਸ ਲਈ ਟਰੂਕਾਲਰ ਰਾਹੀਂ ਵੀ ਕਾਲ ਰਿਕਾਰਡਿੰਗ ਨਹੀਂ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ
ਦੱਸ ਦੇਈਏ ਕਿ ਐਪਲ ਹਮੇਸ਼ਾ ਤੋਂ ਹੀ ਆਪਣੇ ਆਈਫੋਨ ’ਚ ਇਨਬਿਲਟ ਕਾਲ ਰਿਕਾਰਡਿੰਗ ਫੀਚਰ ਨਹੀਂ ਦਿੰਦੀ। ਐਪ ਸਟੋਰ ’ਤੇ ਕੁਝ ਕਾਲ ਰਿਕਾਰਡਰ ਐਪਸ ਮਿਲਣਗੇ ਵੀ ਪਰ ਉਹ ਠੀਕ ਢੰਗ ਨਾਲ ਕੰਮ ਨਹੀਂ ਕਰਦੇ ਅਤੇ ਕੁਝ ਐਪ ਪੇਡ ਹਨ। ਕਾਲ ਰਿਕਾਰਡਿੰਗ ਨੂੰ ਲੈ ਕੇ ਕਈ ਦੇਸ਼ਾਂ ’ਚ ਵੱਖ-ਵੱਖ ਕਾਨੂੰਨ ਹਨ। ਕਈ ਦੇਸ਼ਾਂ ’ਚ ਕਾਲ ਰਿਕਾਰਡਿੰਗ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ ਅਤੇ ਪ੍ਰਾਈਵੇਸੀ ਵੀ ਇਕ ਵਜ੍ਹਾ ਹੈ ਜਿਸ ਕਾਰਨ ਹੁਣ ਐਂਡਰਾਇਡ ’ਚ ਵੀ ਕਾਲ ਰਿਕਾਰਡਿੰਗ ਮੁਸ਼ਕਿਲ ਕੀਤੀ ਜਾ ਰਹੀ ਹੈ।
ਹੁਣ ਵੇਖਣਾ ਦਿਲਚਸਪ ਇਹ ਹੋਵੇਗਾ ਕਿ ਕੀ ਜਿਨ੍ਹਾਂ ਸਮਾਰਟਫੋਨਾਂ ’ਚ ਨੈਟਿਵ ਕਾਲ ਰਿਕਾਰਡਰ ਦਿੱਤੇ ਜਾਂਦੇ ਹਨ ਕੀ ਆਉਣ ਵਾਲੇ ਸਮੇਂ ’ਚ ਗੂਗਲ ਉਨ੍ਹਾਂ ’ਤੇ ਵੀ ਸ਼ਿਕੰਜਾ ਕੱਸੇਗੀ ਜਾਂ ਨਹੀਂ
ਇਹ ਵੀ ਪੜ੍ਹੋ– ਹੋਂਡਾ ਨੇ ਭਾਰਤ ’ਚ ਲਾਂਚ ਕੀਤਾ ਲਗਜ਼ਰੀ ਮੋਟਰਸਾਈਕਲ, ਕੀਮਤ ਜਾਣ ਹੋ ਜਾਓਗੇ ਹੈਰਾਨ
ਜੀਓ ਨੇ ਲਾਂਚ ਕੀਤਾ ‘ਐਂਟਰਟੇਨਮੈਂਟ ਬੋਨਾਂਜਾ’
NEXT STORY