ਗੈਜੇਟ ਡੈਸਕ- ਪੋਕੋ ਇੰਡੀਆ ਨੇ ਆਪਣੇ ਨਵੇਂ 5ਜੀ ਫੋਨ Poco M6 Pro 5G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Poco M6 Pro 5G ਦੇਸ਼ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਹੈ। ਫੋਨ 'ਚ ਸਨੈਪਡ੍ਰੈਗਨ 4 ਜਨਰੇਸ਼ 2 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਕਿ ਇਕ 5ਜੀ ਪ੍ਰੋਸੈਸਰ ਹੈ ਅਤੇ ਇਸੇ ਪ੍ਰੋਸੈਸਰ ਦੇ ਨਾਲ ਇਸ ਹਫਤੇ ਦੀ ਸ਼ੁਰੂਆਤ 'ਚ ਸ਼ਾਓਮੀ ਨੇ Redmi 12 5G ਨੂੰ ਭਾਰਤ 'ਚ ਲਾਂਚ ਕੀਤਾ ਹੈ।
Poco M6 Pro 5G ਦੀ ਕੀਮਤ
ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਹੈ। ਦੱਸ ਦੇਈਏ ਕਿ Redmi 12 5G ਦੀ ਸ਼ੁਰੂਆਤੀ ਕੀਮਤ 11,999 ਰੁਪਏ ਹੈ। ਫੋਨ ਦੀ ਵਿਕਰੀ 9 ਅਗਸਤ ਤੋਂ ਫਲਿਪਕਾਰਟ 'ਤੇ ਹੋਵੇਗੀ। ICICI ਬੈਂਕ ਦੇ ਕਾਰਡ ਤੋਂ ਭੁਗਤਾਨ ਕਰਨ 'ਤੇ 1000 ਰੁਪਏ ਦੀ ਛੋਟ ਮਿਲੇਗੀ।
Poco M6 Pro 5G ਦੇ ਫੀਚਰਜ਼
Poco M6 Pro 5G ਦੇ ਨਾਲ ਵੀ ਰੈੱਡਮੀ 12 5ਜੀ ਦੀ ਤਰ੍ਹਾਂ ਗਲਾਸ ਬਾਡੀ ਦਿੱਤੀ ਗਈ ਹੈ। ਫੋਨ ਨੂੰ ਫਾਰੈਸਟ ਗਰੀਨ ਅਤੇ ਪਾਵਰ ਬਲੈਕ ਰੰਗ 'ਚ ਪੇਸ਼ ਕੀਤਾ ਗਿਆ ਹੈ। ਇਸਨੂੰ ਵਾਟਰ ਰੈਸਿਸਟੈਂਟ ਲਈ IP53 ਦੀ ਰੇਟਿੰਗ ਮਿਲੀ ਹੈ। ਫੋਨ 'ਚ ਸਾਈਡ ਮਾਉਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਇਸਤੋਂ ਇਲਾਵਾ ਆਈ.ਆਰ. ਬਲਾਸਟਰ ਅਤੇ ਹੈੱਡਫੋਨ ਜੈੱਕ ਵੀ ਮਿਲਦਾ ਹੈ।
ਫੋਨ 'ਚ 6.79 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ ਜਿਸਦਾ ਰਿਫ੍ਰੈਸ਼ ਰੇਟ 90 ਹਰਟਜ਼ ਹੈ। ਫੋਨ 'ਚ ਸਨੈਪਡ੍ਰੈਗਨ ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ+128 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਫੋਨ 'ਚ ਡਿਊਲ ਰੀਅਰ ਕੈਮਰਾ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
Poco M6 Pro 5G 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਹੈ। ਬਾਕਸ 'ਚ 22.5 ਵਾਟ ਦਾ ਚਾਰਜਰ ਮਿਲੇਗਾ। ਫੋਨ ਨੂੰ ਕੰਪਨੀ ਨੇ ਦੋ ਸਾਲਾਂ ਤਕ ਸਾਫਟਵੇਅਰ ਅਪਡੇਟ ਅਤੇ ਤਿੰਨ ਸਾਲਾਂ ਤਕ ਸਕਿਓਰਿਟੀ ਅਪਡੇਟ ਦੇਣ ਦਾ ਵਾਅਦਾ ਕੀਤਾ ਹੈ।
Elon Musk ਨੇ 'X' 'ਚ ਜੋੜਿਆ ਫੇਸਬੁੱਕ, ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਜਾਣੋ ਡਿਟੇਲ
NEXT STORY