ਪੋਕੇਮੋਨ ਗੋ ਵੀ 'ਟੈਕਸਟਿੰਗ' ਜਿੰਨਾ ਹੀ ਖਤਰਨਾਕ ਹੈ : ਰਿਸਰਚ
ਹਿਊਸਟਨ- ਇਕ ਨਵੇਂ ਰਿਸਰਚ 'ਚ ਪਤਾ ਲੱਗਾ ਹੈ ਕਿ ਰਿਆਲਿਟੀ ਗੇਮ 'ਪੋਕੇਮੋਨ ਗੋ' ਖੇਡਣ ਨਾਲ ਲੋਕਾਂ ਨੂੰ ਉਸੇ ਤਰ੍ਹਾਂ ਦੇ ਖਤਰੇ ਹੋ ਸਕਦੇ ਹਨ ਜਿਸ ਤਰ੍ਹਾਂ ਦੇ 'ਟੈਕਸਟਿੰਗ' ਦੌਰਾਨ ਪੇਸ਼ ਆਉਂਦੇ ਹਨ। ਪੋਕੇਮੋਨ ਗੋ ਇਸੇ ਸਾਲ ਜੁਲਾਈ 'ਚ ਲਾਂਚ ਹੋਈ ਸੀ। ਇਸ ਵਿਚ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀ.ਪੀ.ਐੱਸ.) ਦੀ ਮਦਦ ਨਾਲ ਖਿਡਾਰੀ ਪੋਕੇਮੋਨ ਨੂੰ ਲੱਭਦੇ ਹਨ, ਉਨ੍ਹਾਂ ਨੂੰ ਫੜਦੇ ਹਨ, ਉਨ੍ਹਾਂ ਨਾਲ ਲੜਦੇ ਹਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੰਦੇ ਹਨ। ਇਹ ਪੋਕੇਮੋਨ ਸਕ੍ਰੀਨ 'ਤੇ ਇਸ ਤਰ੍ਹਾਂ ਨਜ਼ਰ ਆਉਂਦੇ ਹਨ ਜਿਵੇਂ ਉਹ ਉਸੇ ਅਸਲੀ ਦੁਨੀਆ 'ਚ ਹੋਣ ਜਿਸ ਵਿਚ ਖਿਡਾਰੀ ਹਨ।
ਇਹ ਗੇਮ ਦੁਨੀਆ ਭਰ 'ਚ ਕਾਫੀ ਲੋਕਪ੍ਰਿਅ ਹੋਈ ਹੈ ਅਤੇ ਇਸ ਨੂੰ 10 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਗੇਮ ਦੇ ਲਾਂਚ ਹੋਣ ਤੋਂ ਬਾਅਦ ਅਜਿਹੀਆਂ ਖਬਰਾਂ ਆਉਣ ਲੱਗੀਆਂ ਸਨ ਕਿ ਇਸ ਦੇ ਖਿਡਾਰੀ ਡਿੱਗ ਰਹੇ ਹਨ, ਚੀਜ਼ਾਂ ਨਾਲ ਟਕਰਾ ਰਹੇ ਹਨ ਅਤੇ ਇਥੋਂ ਤੱਕ ਕਿ ਗੇਮ ਖੇਡਦੇ ਹੋਏ ਸੜਕਾਂ 'ਤੇ ਪਹੁੰਚ ਰਹੇ ਹਨ।
ਅਮਰੀਕਾ ਦੀ ਟੈਕਸਾਸ ਏ ਐਂਡ ਐੱਮ ਯੂਨੀਵਰਸਿਟੀ ਦੇ ਰਿਸਰਚ ਵਿਗਿਆਨੀ ਕੋਨਰਾਡ ਅਰਨੈਸਟ ਨੇ ਕਿਹਾ ਕਿ ਮੇਰੇ ਖਿਆਲ 'ਚ ਪੋਕੇਮੋਨ ਗੋ ਤੋਂ ਪ੍ਰੇਸ਼ਾਨੀ ਇਹ ਹੈ ਕਿ ਇਹ ਬਿਲਕੁਲ ਅਜਿਹੀ ਦੁਨੀਆ 'ਚ ਲੈ ਜਾਂਦੀ ਹੈ ਜਿਥੇ ਵਿਅਕਤੀ ਦੀ ਗਤੀ ਇਕਦਮ ਸਲੋਅ ਹੋ ਜਾਂਦੀ ਹੈ ਅਤੇ ਲੋਕ ਆਪਣੇ ਪੋਕੇਮੋਨ ਨੂੰ ਫੜਨ ਲਈ ਖਾਸ ਦਿਸ਼ਾ 'ਚ ਚੱਲਣ ਲੱਗਦੇ ਹਨ।
ਬੀਤੇ ਸਾਲ ਅਰਨੈਸਟ ਨੇ ਚੱਲਦੇ ਹੋਏ 'ਟੈਕਸਟਿੰਗ' 'ਤੇ ਰਿਸਰਚ ਕੀਤਾ ਸੀ। ਇਸ ਵਿਚ ਪਾਇਆ ਸੀ ਕਿ ਬਿਨਾਂ ਧਿਆਨ ਭਟਕਾਏ ਰਾਹਗੀਰਾਂ ਦੇ ਮੁਕਾਬਲੇ 'ਟੈਕਸਟਿੰਗ' ਕਰ ਰਹੇ ਅਤੇ ਬੋਧਾਤਮਕ ਰੂਪ ਨਾਲ ਭਟਕੇ ਰਾਹਗੀਰਾਂ ਦੀ ਚੱਲਣ ਦੀ ਗਤੀ ਹੌਲੀ ਹੋ ਜਾਂਦੀ ਹੈ। ਉਹ ਅਰਨੈਸਟ ਨੇ ਕਿਹਾ ਕਿ ਇਸ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿ ਜਦੋਂ 'ਕ੍ਰਸਵਾਕ' ਦਾ ਸੰਕੇਤ ਸਾਫ ਤੌਰ 'ਤੇ ਜਾਣ ਦਾ ਨਹੀਂ ਹੁੰਦਾ ਹੈ ਤਾਂ ਖਿਡਾਰੀ ਸੜਕ ਪਾਰ ਕਰਨ। ਇਸ ਦੀ ਜ਼ਿਆਦਾ ਸੰਭਾਵਨਾ ਹੈ ਕਿ ਉਹ ਕ੍ਰਾਸਵਾਕ ਦੀ ਬਜਾਏ ਅੱਧ 'ਚੋਂ ਸੜਕ ਪਾਰ ਕਰਨ।
ਇਹ ਕੰਪਨੀ 39 ਰੁਪਏ 'ਚ ਦੇ ਰਹੀ ਹੈ ਦੁਨੀਆ ਭਰ 'ਚ ਫ੍ਰੀ ਕਾਲਿੰਗ ਦੀ ਸਹੂਲਤ
NEXT STORY