ਜਲੰਧਰ- ਦੂਰਸੰਚਾਰ ਕੰਪਨੀ ਰਿਲਾਇੰਸ ਕੰਮਿਊਨੀਕੇਸ਼ੰਸ (ਆਰ.ਕਾਮ) ਨੇ ਆਪਣੇ 3G ਅਤੇ 4G ਗਾਹਕਾਂ ਲਈ ਇਕ ਨਵਾਂ ਡਾਟਾ ਪਲਾਨ ਪੇਸ਼ ਕੀਤਾ। ਇਸ ਸਰਵਿਸ ਦਾ ਨਾਂ ਕਾਲਿੰਗ ਦਾ ਨਵਾਂ ਤਰੀਕਾ ਹੈ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਸਿਰਫ 39 ਰੁਪਏ 'ਚ 300 ਮਿੰਟ ਵਾਇਸ ਕਾਲਿੰਗ ਕਰ ਸਕਦੇ ਹਨ। ਇਸ 'ਤੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਮੋਬਾਇਲ ਐਪ ਤੋਂ ਕਾਲ ਕਰਨਾ 95 ਫ਼ੀਸਦੀ ਤੱਕ ਸਸਤਾ ਹੋ ਜਾਵੇਗਾ।
ਆਰ. ਕਾਮ ਦੇ ਸੀ. ਈ. ਓ. (ਕੰਜ਼ਿਊਮਰ ਕਾਰੋਬਾਰ) ਗੁਰਦੀਪ ਸਿੰਘ ਨੇ ਕਿਹਾ ਕਿ ਕੰਪਨੀ 'ਕਾਲਿੰਗ ਦਾ ਨਵਾਂ ਤਰੀਕਾ' ਪੇਸ਼ਕਸ਼ ਦੇ ਤਹਿਤ ਭਾਰਤ ਅਤੇ ਦੁਨੀਆ 'ਚ ਕਿਤੇ ਵੀ ਐਪ-ਟੂ-ਐਪ ਕਾਲਿੰਗ ਸਹੂਲਤ ਦੇ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਗਾਹਕ ਇਸ ਦੇ ਲਈ ਉਸ ਦੇ 4G ਐੱਲ. ਟੀ. ਈ. ਨੈੱਟਵਰਕ ਦਾ ਇਸਤੇਮਾਲ ਕਰ ਸਕਦੇ ਹਨ। ਇਸ ਦੇ ਤਹਿਤ ਕੰਪਨੀ ਨੇ 200 ਐੱਮ. ਬੀ. 4G ਡਾਟਾ ਦੀ ਕੀਮਤ 39 ਰੁਪਏ ਰੱਖੀ ਹੈ। ਇਸ ਦੇ ਜ਼ਰੀਏ ਜਿਓਚੈਟ, ਵਾਟਸਐਪ, ਫੇਸਬੁੱਕ ਮੈਸੇਂਜਰ, ਸਕਾਇਪ, ਗੂਗਲ ਹੈਂਗਆਊਟ ਜਿਹੇ ਮੋਬਾਇਲ ਐਪ ਦੇ ਜ਼ਰੀਏ 300 ਮਿੰਟ ਕਾਲ ਕੀਤੀ ਜਾ ਸਕਦੀ ਹੈ।
ਬਾਜ਼ਾਰ 'ਚ ਜਲਦ ਦਸਤਕ ਦੇਣਗੇ HTC ਦੇ ਇਹ ਸਮਾਰਟਫੋਨ
NEXT STORY