ਜਲੰਧਰ-ਤੁਸੀਂ ਕਦੇ ਸੋਚਿਆ ਹੈ ਕਿ ਪ੍ਰਿੰਟਰ ਨੂੰ ਪੋਰਟੇਬਲ ਵੀ ਬਣਾਇਆ ਜਾ ਸਕਦਾ ਹੈ ਅਤੇ ਤੁਸੀਂ ਉਸ ਨੂੰ ਆਪਣੇ ਬੈਗ 'ਚ ਰੱਖ ਕੇ ਕਿਤੇ ਵੀ ਲੈ ਜਾ ਸਕਦੇ ਹੋ। ZUtA Labs ਨਾਮ ਦਾ ਇਕ ਸਟਾਰਟਅਪ ਕੰਪਨੀ ਨੇ ਅਜਿਹਾ ਹੀ 350 ਗ੍ਰਾਮ ਵਜ਼ਨੀ ਪ੍ਰਿੰਟਰ ਮਾਰਕੀਟ 'ਚ ਉਤਾਰਿਆ ਹੈ। ਇਹ ਪ੍ਰਿੰਟਰ ਇੰਨਾ ਛੋਟਾ ਹੈ ਕਿ ਬੜੀ ਹੀ ਅਸਾਨੀ ਨਾਲ ਕਿਤੇ ਵੀ ਲੈ ਜਾ ਸਕਦਾ ਹੈ।
ਇਹ ਕੰਪਨੀ ਨੇ POCKET PRiNTER ਜਾਂ ROBOT PRiNtOR ਦਾ ਨਾਮ ਦਿੱਤਾ ਹੈ। ਇਹ ਪ੍ਰਿੰਟਰ ਇਕ ਛੋਟਾ ਜਿਹੇ ਸੰਦੂਕ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਸਮਾਰਟਫੋਨ, ਟੈਬਲੇਟ ਅਤੇ ਲੈਪਟਾਪ ਕਿਸੇ ਨਾਲ ਵੀ ਕੁਨੈੱਕਟ ਹੋ ਕੇ ਕੰਮ ਕਰ ਸਕਦਾ ਹੈ। ਇਕ ਵਾਰ ਪ੍ਰਿੰਟ ਕਮਾਂਡ ਦੇਣ ਤੋਂ ਬਾਅਦ ਇਹ ਆਪਣੇ ਆਪ ਹੀ ਲੇਫਟ ਟੂ ਰਾਇਟ ਮੂਵ ਕਰਦਾ ਹੈ ਅਤੇ ਪੇਜ਼ ਖ਼ਤਮ ਹੋਣ ਤੇ ਆਪ ਹੀ ਰੁੱਕ ਜਾਂਦਾ ਹੈ। ਇਹ ਇਕ ਮਾਇਕ੍ਰੋ USB ਪੋਰਟ ਦੇ ਜ਼ਰੀਏੇ ਚਾਰਜ ਹੁੰਦਾ ਹੈ ਅਤੇ 300 dpi ਤੱਕ ਦਾ ਪ੍ਰਿੰਟ ਕੁਵਾਲਿਟੀ ਦੇਣ 'ਚ ਸਮਰੱਥ ਹੈ। ਇਹ ਬੈਟਰੀ ਕਰੀਬ ਇਕ ਘੰਟੇ ਤੱਕ ਚੱਲ ਸਕਦੀ ਹੈ ਜਿਸ ਦੌਰਾਨ ਇਹ 60 ਪੇਜ ਅਸਾਨੀ ਨਾਲ ਪ੍ਰਿੰਟ ਕਰ ਦਿੰਦਾ ਹੈ।
ਸੈਮਸੰਗ ਗਲੈਕਸੀ ਜੇ7 ਪ੍ਰਾਇਮ ਸਮਾਰਟਫੋਨ ਦੀ ਕੀਮਤ ਹੋਈ ਕਟੌਤੀ
NEXT STORY