ਜਲੰਧਰ- Nokia 6.1 Plus ਦੀ ਭਾਰਤ 'ਚ ਲਾਂਚਿੰਗ ਤੋਂ ਪਹਿਲਾਂ ਐੱਚ. ਐੱਮ. ਡੀ ਗਲੋਬਲ ਨੇ Nokia 6.1 ਦੀ ਕੀਮਤ ਘਟਾ ਦਿੱਤੀ ਹੈ। ਅਪ੍ਰੈਲ 2018 'ਚ ਇਸ ਸਮਾਰਟਫੋਨ ਨੂੰ 3 ਜੀ. ਬੀ ਰੈਮ ਦੇ ਵੇਰੀਐਂਟ 'ਚ ਨੋਕਿਆ 6 ਜਾਂ ਨੋਕੀਆ 6.1 ਦੇ ਨਾਂ ਨਾਲ ਲਾਂਚ ਕੀਤਾ ਗਿਆ ਸੀ। ਇਸ ਦੀ ਕੀਮਤ 16,999 ਰੁਪਏ ਰੱਖੀ ਗਈ ਸੀ। ਮਹੀਨੇ ਭਰ ਬਾਅਦ ਕੰਪਨੀ ਨੇ 18, 999 ਰੁਪਏ ਕੀਮਤ 'ਚ ਇਸ ਨੂੰ 4 ਜੀ. ਬੀ ਰੈਮ ਦੇ ਵੇਰੀਐਂਟ 'ਚ ਲਾਂਚ ਕੀਤਾ ਸੀ। ਕੰਪਨੀ ਨੇ ਇਸ ਦੇ ਦੋਨਾਂ ਵੇਰੀਐਂਟ ਦੀ ਕੀਮਤ 1500 ਰੁਪਏ ਘਟਾ ਦਿੱਤੀ ਹੈ। ਹੁਣ ਇਸ ਦੇ ਦੋਨਾਂ ਵੇਰੀਐਂਟ 15,499 ਤੇ 17,499 ਰੁਪਏ 'ਚ ਉਪਲੱਬਧ ਹਨ। ਐੱਚ. ਐੱਮ. ਡੀ ਗਲੋਬਲ ਨੇ ਭਾਰਤ 'ਚ ਆਪਣੇ ਆਧਿਕਾਰਤ ਆਨਲਾਈਨ ਸਟੋਰ ਦੇ ਰਾਹੀਂ ਘੱਟ ਕੀਮਤ 'ਚ ਇਨ੍ਹਾਂ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ Nokia 6.1 ਪਲਸ ਨੂੰ 21 ਅਗਸਤ ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
ਨੋਕੀਆ 6.1 ਦੇ ਨਾਲ ਆਫਰਸ
Nokia 6.1 ਦੇ ਨਾਲ ਕੰਪਨੀ ਮੇਕ ਮਾਏ ਟ੍ਰਿਪ 'ਤੇ 25 ਫ਼ੀਸਦੀ ਦਾ ਇੰਸਟੈਂਟ ਡਿਸਕਾਊਂਟ, ਏਅਰਟੇਲ ਗਾਹਕਾਂ ਨੂੰ 2,000 ਰੁਪਏ ਕੈਸ਼ਬੈਕ ਤੇ ਸਰਵਿਫਾਈ ਦੇ 12 ਮਹੀਨੇ ਦੇ ਮੁਫਤ ਡੈਮੇਜ ਇੰਸ਼ਿਓਰੈਂਸ ਦਾ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਨੋ ਕਾਸਟ ਈ. ਐੱਮ. ਆਈ ਤੇ ਮੁਫਤ ਏਅਰਟੈੱਲ ਟੀ. ਵੀ ਸਬਸਕ੍ਰਿਪਸ਼ਨ ਦੀ ਸਹੂਲਤ ਵੀ ਮਿਲੇਗੀ।
ਸਪੈਸੀਕਿਸ਼ੇਨਸ
Nokia 6 (2018) 'ਚ 5.5-ਇੰਚ 2.5ਡੀ ਡਿਸਪਲੇਅ ਡੈਮੇਜ-ਰੇਸਿਸਟੈਂਟ ਕੋਰਨਿੰਗ ਗੋਰਿੱਲਾ ਗਲਾਸ ਦੇ ਨਾਲ ਆਉਂਦਾ ਹੈ। HMD ਗਲੋਬਲ ਮੁਤਾਬਕ ਨਵੇਂ Nokia 6 ਦੀ ਬਾਡੀ ਪਹਿਲਾਂ ਤੋਂ ਕਾਫ਼ੀ ਬਿਹਤਰ ਹੈ।
ਇਸ 'ਚ ਹੈ ਕੁਆਲਕਾਮ ਦਾ ਦਮਦਾਰ ਚਿੱਪਸੈੱਟ
ਸਮਾਰਟਫੋਨ ਦੀ ਅਹਿਮ ਤਾਕਤ ਉਸ 'ਚ ਦਿੱਤਾ ਗਿਆ ਪ੍ਰੋਸੈਸਰ ਹੁੰਦਾ ਹੈ ਜੋ ਸਮਾਰਟਫੋਨ ਦੀ ਪਰਫਾਰਮੇਨਸ 'ਚ ਅਹਿਮ ਰੋਲ ਨਿਭਾਉਂਦਾ ਹੈ। ਇਸ ਨਵੇਂ Nokia 6 'ਚ ਦਿੱਤਾ ਗਿਆ ਕੁਆਲਕਾਮ ਸਨੈਪਡ੍ਰੈਗਨ 630 ਪ੍ਰੋਸੈਸਰ ਮੋਬਾਇਲ ਪਲੇਟਫਾਰਮ 'ਤੇ ਕੰਮ ਕਰਦਾ ਹੈ।
ਕੈਮਰਾ ਡਿਪਾਰਟਮੈਂਟ
ਫੋਟੋਗਰਾਫੀ ਇਹ ਸਮਾਰਟਫੋਨ Bothie ਕੈਮਰਾ ਅਤੇ Nokia OZO ਆਡੀਓ ਫੀਚਰ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਤੋਂ ਲੈਸ ਹੈ। ਇਸ 'ਚ ਰਿਅਰ 'ਤੇ 16-ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ 'ਤੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਫੋਨ 'ਚ 3,000mAh ਦੀ ਬੈਟਰੀ ਮੌਜੂਦ ਹੈ।
ਫੋਰਡ ਨੇ ਪੇਸ਼ ਕੀਤੀ ਹੁਣ ਤੱਕ ਦੀ ਸਭ ਤੋਂ ਤੇਜ਼ ਮਸਟੈਂਗ ਕੋਬਰਾ ਜੈਟ ਕਾਰ
NEXT STORY