ਜਲੰਧਰ-ਵਾਹਨ ਨਿਰਮਾਤਾ ਕੰਪਨੀ ਫੋਰਡ (Ford) ਨੇ ਆਪਣੀ ਹੁਣ ਤੱਕ ਦੀ ਸਭ ਤੋਂ ਤੇਜ਼ ਰੇਸਿੰਗ ਮਸਟੈਂਗ ਪੇਸ਼ ਕੀਤੀ ਹੈ। ਇਸ ਦਾ ਨਾਂ '2018 ਮਸਟੈਂਗ ਕੋਬਰਾ ਜੈਟ' (2018Mustang Cobra Jet) ਰੱਖਿਆ ਗਿਆ ਹੈ। ਇਹ ਇਕ ਲਿਮਟਿਡ ਰੇਸਿੰਗ ਕਾਰ ਹੋਵੇਗੀ। ਇਹ ਇਸ ਹਫਤੇ ਹੋਣ ਵਾਲੇ ਵੁੱਡਵਰਡ ਡ੍ਰੀਮ ਕਰੂਜ਼ (Woodward Dream Cruise) 'ਚ ਡੈਬਿਊ ਹੋਵੇਗੀ। ਇਸ ਦੀ ਟਾਪ ਸਪੀਡ 241 ਕਿ. ਮੀ. ਪ੍ਰਤੀ ਘੰਟਾ ਹੈ।
ਫੀਚਰਸ-
2018 ਮਸਟੈਂਗ ਕੋਬਕਾ ਜੈਟ 'ਚ ਫੋਰਡ ਦੇ 5.0 ਲਿਟਰ V8 ਇੰਜਣ ਵਰਜ਼ਨ ਮੌਜੂਦ ਹੈ। ਇਹ 9 ਇੰਚ ਦੇ ਸਾਲਿਡ ਰਿਅਰ ਐਕਸੈਲ ਦੇ ਰਾਹੀਂ ਪਾਵਰ ਸਪਲਾਈ ਕਰਦਾ ਹੈ। ਨਵੀਂ ਮਸਟੈਂਗ ਕੋਬਰਾ ਜੈੱਟ ਰੇਸ ਰੈੱਡ ਅਤੇ ਆਕਸਫੋਰਡ ਵਾਈਟ ਕਲਰ 'ਚ ਉਪਲੱਬਧ ਹੋਵੇਗੀ। ਇਸ 'ਤੇ 50ਵੀਂ ਐਨੀਵਰਸਿਰੀ ਦੇ ਸਪੈਸ਼ਲ ਗ੍ਰਾਫਿਕਸ ਅਤੇ ਬੈਜਿੰਗ ਦਿੱਤੇ ਹੋਏ ਹਨ। ਇਸ ਦੀ ਕੁੱਲ 68 ਯੂਨਿਟਸ ਬਣਾਈਆਂ ਜਾਣਗੀਆਂ। ਇਸ ਦੀ ਕੀਮਤ ਲਗਭਗ 91.38 ਲੱਖ ਰੁਪਏ ਹੈ।
ਫੋਰਡ ਪਰਫਾਰਮੈਂਸ ਪਾਰਟ ਦੇ ਗਲੋਬਲ ਡਾਇਰੈਕਟਰ Eric Cin ਨੇ ਕਿਹਾ ਹੈ,"ਪਹਿਲੀ ਕੋਬਰਾ ਜੈਟ ਤੋਂ ਲੈ ਕੇ ਨਵੀਂ ਕੋਬਰਾ ਜੈਟ ਸਾਡੀ ਟੀਮ ਲਗਾਤਰ 5 ਦਹਾਕਿਆਂ 'ਚ ਕਾਮਯਾਬ ਬਣਾ ਰਹੀ ਹੈ। ਇਸ ਨੇ ਮਸਟੈਂਗ ਫੈਨ ਨੂੰ ਆਪਣੀ ਪਰਫਾਰਮੈਂਸ ਕਾਰਾਂ ਬਣਾਉਣ ਲਈ ਪ੍ਰੇਰਿਤ ਕੀਤਾ ਹੈ।"
ਫਾਰਚਿਊਨਰ ਨੂੰ ਚੁਣੌਤੀ ਦੇਣ ਆ ਰਹੀ ਹੈ ਮਿਤਸੁਬਿਸ਼ੀ ਦੀ ਨਵੀਂ SUV
NEXT STORY