ਦੇਖਣ ਨੂੰ ਮਿਲਿਆ ਜ਼ੋਂਬੀ ਮੋਡ, ਸ਼ਾਮਲ ਹੋਇਆ ਨਵਾਂ ਸਨਸੈੱਟ ਫੀਚਰ
ਗੈਜੇਟ ਡੈਸਕ– ਟੈਨਸੈਂਟ ਗੇਮਜ਼ ਨੇ ਦੁਨੀਆ ਭਰ ਵਿਚ ਲੋਕਪ੍ਰਿਯ ਹੋਈ ਗੇਮ PUBG (ਪਲੇਅਰ ਅਨਨੋਂਸ ਬੈਟਲ ਗਰਾਊਂਡਜ਼) ਦੇ ਨਵੇਂ ਬੀਟਾ ਅਪਡੇਟ (0.11.0) ਨੂੰ ਜਾਰੀ ਕਰ ਦਿੱਤਾ ਹੈ। ਇਸ ਵਿਚ ਅਜਿਹੇ ਕਈ ਨਵੇਂ ਫੀਚਰਜ਼ ਦੇਖਣ ਨੂੰ ਮਿਲੇ ਹਨ, ਜੋ PUBG ਮੋਬਾਇਲ ਯੂਜ਼ਰਜ਼ ਨੂੰ ਕਾਫੀ ਪਸੰਦ ਆਉਣਗੇ ਪਰ ਇਨ੍ਹਾਂ ਨੂੰ ਤੁਹਾਡੇ ਤਕ ਪਹੁੰਚਣ ’ਚ ਅਜੇ ਥੋੜ੍ਹਾ ਸਮਾਂ ਲੱਗ ਸਕਦਾ ਹੈ ਕਿਉਂਕਿ ਨਵੇਂ ਫੀਚਰਜ਼ ਨੂੰ ਅਜੇ ਗੇਮ ਦੇ ਬੀਟਾ ਯੂਜ਼ਰਜ਼ ਲਈ ਸ਼ਾਮਲ ਕੀਤਾ ਗਿਆ ਹੈ। ਨਵੇਂ ਅਪਡੇਟ ਵਿਚ ਜ਼ੋਂਬੀ ਮੋਡ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਗੇਮ ਖੇਡਣ ਦਾ ਮਜ਼ਾ ਹੋਰ ਵਧਾ ਦੇਵੇਗਾ। ਨਾਲ ਹੀ ਨਵਾਂ ਸਨਸੈੱਟ ਫੀਚਰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਵੀ ਕਈ ਨਵੇਂ ਫੀਚਰਜ਼ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ।

ਕੀ ਹੈ Zombie Mode
ਬੀਟਾ ਯੂਜ਼ਰਜ਼ ਅਨੁਸਾਰ PUBG Zombie Map ਵਿਚ ਯੂਜ਼ਰਜ਼ ਨੂੰ ਜ਼ੋਂਬੀਜ਼ ਦੇਖਣ ਨੂੰ ਮਿਲਣਗੇ। ਜਦੋਂ ਤੁਸੀਂ ਕਿਸੇ ਦੂਜੇ ਪਲੇਅਰ ਨਾਲ ਫਾਈਟ ਕਰ ਰਹੇ ਹੋਵੋਗੇ ਤਾਂ ਇਹ ਜ਼ੋਂਬੀਜ਼ ਤੁਹਾਡੀ ਫਾਈਟ ਖਰਾਬ ਕਰਨ ਲਈ ਤੁਹਾਡੇ ’ਤੇ ਅਟੈਕ ਕਰਨਗੇ। ਇਨ੍ਹਾਂ ਨੂੰ ਮਾਰਨ ਤੋਂ ਬਾਅਦ ਤੁਹਾਨੂੰ ਰਿਵਾਰਡ ਵੀ ਮਿਲੇਗਾ ਅਤੇ ਤੁਹਾਨੂੰ ਐਡਵੈਂਚਰ ਨਾਲ ਭਰਪੂਰ ਨਵੇਂ ਮਿਸ਼ਨ ਦੇਖਣ ਨੂੰ ਮਿਲਣਗੇ। ਬੀਟਾ ਯੂਜ਼ਰਜ਼ ਦਾ ਕਹਿਣਾ ਹੈ ਕਿ ਇਹ ਮੈਪ ਹੋਰ ਮੈਪਸ ਨਾਲੋਂ ਆਕਾਰ ਵਿਚ ਵੀ ਛੋਟਾ ਹੈ।

SUNSET ਫੀਚਰ
ਇਸ ਨੂੰ ਟਾਈਮ ਲਿਮਟਿਡ ਈਵੈਂਟ ਮੋਡ ਕਿਹਾ ਗਿਆ ਹੈ। ਇਸ ਫੀਚਰ ਤਹਿਤ ਵੈਕਿੰਦੀ ਮੈਪ ਵਿਚ ਤੁਹਾਨੂੰ ਮੂਨਲਾਈਟ ਵੈਦਰ ਦੇਖਣ ਨੂੰ ਮਿਲੇਗਾ, ਜੋ ਗੇਮ ਖੇਡਣ ਦਾ ਰੋਮਾਂਚ ਹੋਰ ਵਧਾ ਦੇਵੇਗਾ।

ਇਨ੍ਹਾਂ ਤੋਂ ਇਲਾਵਾ ਵੀ ਮਿਲਣਗੇ ਕਮਾਲ ਦੇ ਫੀਚਰਜ਼
- PUBG ਮੋਬਾਇਲ ਗੇਮ ’ਚ Resident Evil 2 ਦਾ ਮੇਨ ਮੈਨਿਊ ਥੀਮ ਤੇ ਮਿਊਜ਼ਿਕ ਦਿੱਤਾ ਗਿਆ ਹੈ।
- ਇਸ ਵਿਚ ਇਕ PTT (ਪੁਸ਼ ਟੂ ਟਾਕ) ਆਪਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿਸੇ ਇਕ ਪਲੇਅਰ ਨਾਲ ਗੱਲ ਕਰਨ ਵਿਚ ਮਦਦ ਕਰੇਗਾ।
- ਅਪਡੇਟ ’ਚ ਜਦੋਂ ਗੋਲੀ ਲੱਗਣ ਨਾਲ ਡੈਮੇਜ ਹੋਵੇਗਾ ਤਾਂ ਮੋਬਾਇਲ ’ਤੇ ਵੀ PC ਵਰਗੇ ਗ੍ਰਾਫਿਕਸ ਦੇਖਣ ਨੂੰ ਮਿਲਣਗੇ।

ਜਲਦ ਲਾਂਚ ਹੋਵੇਗਾ ਸੈਮਸੰਗ ਦਾ ਇਹ ਨਵਾਂ ਟੈਬਲੇਟ
NEXT STORY