ਗੈਜੇਟ ਡੈਸਕ– ਹਾਲ ਹੀ ’ਚ PUBG Mobile ਦੇ ਡਿਵੈੱਲਪਰ Tencent Games ਨੇ ਗੇਮ ’ਚ ਨਵੇਂ Zombie ਮੋਡ ਨੂੰ ਟੀਜ਼ ਕੀਤਾ ਸੀ। ਇਹ ਮੋਡ ਕੰਪਨੀ Resident Evil 2 ਦੇ ਡਿਵੈੱਲਪਰ RE Games ਦੇ ਨਾਲ ਮਿਲ ਕੇ ਪੇਸ਼ ਕਰ ਰਹੀ ਹੈ। ਹਾਲ ਹੀ ’ਚ ਇਸ ਮੋਡ ਨੂੰ ਗੇਮ ਦੇ ਬੀਟਾ ਵਰਜਨ ’ਤੇ ਵੀ ਦਿੱਤਾ ਗਿਆ ਹੈ। ਬੀਟਾ ਵਰਜਨ ’ਤੇ ਗੇਮ ਨੂੰ ਲਿਮਟਿਡ ਟਾਈਮ ਸਲਾਟ ਦੇ ਅੰਦਰ ਹੀ ਖੇਡਿਆ ਜਾ ਸਕਦਾ ਹੈ।
ਕੰਪਨੀ ਇਸ ਮੋਡ ਨੂੰ ਕਈ ਵਾਰ ਟੀਜ਼ ਕਰ ਚੁੱਕੀ ਹੈ। ਕੁਝ ਦਿਨ ਪਹਿਲਾਂ ਪਬਜੀ ਮੋਬਾਇਲ ਨੇ ਆਪਣੀ ਵੈੱਬਸਾਈਟ ਨੂੰ ਵੀ ਜ਼ੋਂਬੀ ਥੀਮ ’ਚ ਬਦਲ ਦਿੱਤਾ ਸੀ। ਹੁਣ ਕੰਪਨੀ ਨੇ ਇਕ ਨਵੇਂ ਟਵੀਟ ਰਾਹੀਂ ਇਸ ਮੋਡ ਦੇ ਸਟੇਬਲ ਵਰਜਨ ’ਤੇ ਜਲਦੀ ਹੀ ਰਿਲੀਜ਼ ਹੋਣ ਨੂੰ ਟੀਜ਼ ਕੀਤਾ ਹੈ। ਇਹ ਮੋਡ 0.11.0 ਵਰਜਨ ਅਪਡੇਟ ਦੇ ਨਾਲ ਆਏਗਾ। ਟਵੀਟ ’ਚ ਸ਼ਾਮਲ ਤਸਵੀਰ ’ਚ ਇਕ ਪਲੇਅਰ ਨੂੰ ਪ੍ਰਸਿੱਧ Raccon Police Department ਦੀ ਬਿਲਡਿੰਗ ਦੇ ਸਾਹਮਣੇ ਖੜ੍ਹਾ ਦਿਖਾਇਆ ਹੈ, ਜਿਸ ਦੇ ਨੇੜੇ ਕਈ ਜ਼ੋਂਬੀਜ਼ ਦਿਖਾਏ ਗਏ ਹਨ ਅਤੇ ਟਵੀਟ ਦੇ ਕੈਪਸ਼ਨ ’ਤੇ ‘Only the strong will survive.’ ਲਿਖਿਆ ਹੈ।
ਇਹ ਅਪਡੇਟ ਜ਼ੋਂਬੀ ਮੋਡ ਤੋਂ ਇਲਾਵਾ ਕਈ ਛੋਟੇ ਬਦਲਾਅ ਵੀ ਲੈ ਕੇ ਆਏਗੀ। ਹਾਲ ਹੀ ’ਚ ਇਕ ਯੂਟਿਊਬਰ ਦੁਆਰਾ ਇਹ ਜਾਣਕਾਰੀ ਮਿਲੀ ਸੀ ਕਿ ਇਸ ਲੇਟੈਸਟ 0.11.0 ਅਪਡੇਟ ’ਚ ਕੰਪਨੀ ਇਕ ਬੋਨਸ ਚੈਲੇਂਜ ਵੀ ਆਯੋਜਿਤ ਕਰੇਗੀ, ਜਿਸ ਰਾਹੀਂ ਪਲੇਅਰਜ਼ ਆਪਣੇ BC (Battle Coins) ਨੂੰ UC (Unknown’s Credit) ’ਚ ਬਦਲ ਸਕਦੇ ਹਨ। ਬੋਨਸ ਚੈਲੇਂਜ ’ਚ ਕਮਾਏ ਹੋਏ Coins ਨੂੰ ਪਲੇਅਰਜ਼ ਸਟੋਰ ’ਚ ਸਕਿਨ ਅਤੇ ਆਈਟਮ ਖਰੀਦਣ ਲਈ ਇਸਤੇਮਾਲ ਕਰ ਸਕਦੇ ਹਨ। ਇਨ੍ਹਾਂ Coins ਨਾਲ ਯੂਜ਼ਰਜ਼ ਯੂ.ਸੀ. ਪੈਕ ਨੂੰ ਵੀ ਖਰੀਦ ਸਕਦੇ ਹਨ, ਜਿਨ੍ਹਾਂ ਦੀ ਮਦਦ ਨਾਲ ਪਲੇਅਰਜ਼ ਗੇਮ ਦੇ ਅੰਦਰ ਸ਼ਾਪ ਆਪਸ਼ਨ ’ਚ ਜਾ ਕੇ ਪ੍ਰੀਮੀਅਮ ਆਈਟਮਜ਼ ਖਰੀਦ ਸਕਦੇ ਹਨ।
ਡਸਟਰ ਦਾ AMT ਵਰਜ਼ਨ ਹੋਇਆ ਸਸਤਾ, ਨਵੇਂ ਫੀਚਰਸ ਵੀ ਜੁੜੇ
NEXT STORY