ਨੈਸ਼ਨਲ ਡੈਸਕ : ਗ੍ਰੇਟਰ ਨੋਇਡਾ 'ਚ ਇੱਕ ਬੱਚੇ ਦੀ ਪਾਰਕ 'ਚ ਫੁਹਾਰੇ ਦੀ ਟੈਂਕੀ 'ਚ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਹੈ। ਇੱਕ ਪੁਲਸ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਬੀਟਾ-2 ਥਾਣਾ ਖੇਤਰ ਦੇ ਸੈਕਟਰ ਪੀ-3 ਵਿੱਚ ਸਥਿਤ ਡੀ ਪਾਰਕ 'ਚ ਵਾਪਰੀ ਜਦੋਂ ਸੁਭਾਸ਼ ਦਾ ਪੁੱਤਰ ਪ੍ਰਿਥਵੀ, ਜੋ ਕਿ ਉਸੇ ਸੈਕਟਰ ਦੇ ਡੀ ਬਲਾਕ 'ਚ ਕਿਰਾਏ 'ਤੇ ਰਹਿੰਦਾ ਹੈ। ਫੁਹਾਰੇ ਦੀ ਟੈਂਕੀ 'ਚ ਇਕੱਠੇ ਹੋਏ ਮੀਂਹ ਦੇ ਪਾਣੀ 'ਚ ਨਹਾ ਰਿਹਾ ਸੀ।
ਇਹ ਵੀ ਪੜ੍ਹੋ...ਰੇਲਗੱਡੀ 'ਚ ਵੱਜੀ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ, ਫਾਟਕ ਖੁੱਲ੍ਹਾ ਰਹਿਣ ਕਾਰਨ ਵਾਪਰਿਆ ਹਾਦਸਾ
ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਉਸਦਾ ਪੈਰ ਫਿਸਲਣ ਕਾਰਨ ਉਹ ਡੁੱਬ ਗਿਆ, ਜਿਸ ਤੋਂ ਬਾਅਦ ਪਾਰਕ 'ਚ ਮੌਜੂਦ ਇੱਕ ਨੌਜਵਾਨ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਉਸਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਬੁਲਾਰੇ ਨੇ ਦੱਸਿਆ ਕਿ ਪ੍ਰਿਥਵੀ ਦੇ ਪਿਤਾ ਸੁਭਾਸ਼, ਜੋ ਕਿ ਮੂਲ ਰੂਪ ਵਿੱਚ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਇੱਥੇ ਇੱਕ ਪੈਕੇਜਿੰਗ ਫੈਕਟਰੀ ਵਿੱਚ ਕੰਮ ਕਰਦੇ ਹਨ, ਜਦੋਂ ਕਿ ਉਸਦੀ ਮਾਂ ਰੁਚੀ ਘਰੇਲੂ ਨੌਕਰਾਣੀ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਪਿਤਾ ਦਾ ਜੋਧਪੁਰ 'ਚ ਦੇਹਾਂਤ
NEXT STORY