ਗੈਜੇਟ ਡੈਸਕ- PUBG Mobile ਅਜਕੱਲ੍ਹ ਦੁਨੀਆ ਦੀ ਸਭ ਤੋਂ ਚਰਚਿਤ ਆਨਲਾਈਨ ਸਮਾਰਟਫੋਨ ਗੇਮ ਬਣ ਚੁੱਕੀ ਹੈ। ਇਸ ਗੇਮ ਦੇ ਬਾਰੇ 'ਚ ਹੁਣ ਜੋ ਖਬਰ ਸਾਹਮਣੇ ਆਈ ਹੈ ਉਸ ਦੇ ਮੁਤਾਬਕ PUBG Mobile ਲਈ ਨਵਾਂ ਤੇ ਬਿਹਤਰ Vikendi Snow Map ਦੀ ਅਪਡੇਟ ਜਾਰੀ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ ਇਹ ਅਪਡੇਟ ਮੋਬਾਈਲ ਤੋਂ ਇਲਾਵਾ ਕੰਪਿਊਟਰ, XBox One ਤੇ Playstation 4 ਲਈ ਵੀ ਉਪਲੱਬਧ ਹੈ। ਦੱਸ ਦੇਈਏ ਕਿ PUBG Mobile ਨੂੰ ਮੇਂਟਨੈਂਸ ਲਈ 17 ਦਸੰਬਰ ਨੂੰ ਆਫਲਾਈਨ ਕਰ ਦਿੱਤਾ ਗਈ ਸੀ। ਹਾਲਾਂਕਿ ਇਸ ਗੇਮ ਦੇ ਸਰਵਰਸ ਹੁਣ ਆਨਲਾਇਨ ਹੋ ਚੁੱਕੇ ਹਨ ਤੇ ਇਸ ਦੇ ਨਾਲ ਹੀ PUBG Mobile ਵਰਜਨ ਨੂੰ ਅੱਜ ਤੋਂ Google Play Store ਤੇ Apple App Store 'ਤੇ ਉਪਲੱਬਧ ਕਰਾ ਦਿੱਤੀ ਗਈ ਹੈ।
ਇਸ ਅਪਡੇਟ ਨੂੰ ਲੈ ਕੇ ਪਹਿਲਾਂ ਕਿਹਾ ਗਿਆ ਸੀ ਕਿ PUBG Mobile ਨੂੰ PUBG Vikendi Snow Map 18 ਦਸੰਬਰ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਪਰਸਨਲ ਕੰਪਿਊਟਰ ਲਈ ਇਸ ਅਪਡੇਟ ਨੂੰ 19 ਦਸੰਬਰ ਤੋਂ ਜਾਰੀ ਕੀਤੀ ਜਾਵੇਗੀ। ਉਥੇ ਹੀ ਦੂਜੇ ਪਾਸੇ ਇਸ ਅਪਡੇਟ ਨੂੰ ਐਕਸਬਾਕਸ ਤੇ ਪੀ. ਐੱਸ4 ਲਈ ਜਨਵਰੀ 2019 'ਚ ਰਿਲੀਜ ਕੀਤੀ ਜਾਵੇਗੀ।
PUBG Vikendi Snow Map ਦੇ ਨਵੇਂ ਫੀਚਰਸ
PUBG Vikendi Snow Map 6kmx6km ਦਾ ਇਕ ਮੈਪ ਹੈ ਜਿਸ 'ਚ ਨਵਾਂ ਸਨੋ ਵੈਦਰ ਮੋਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ ਜਹਾਜ ਫੜਨ ਦਾ ਇੰਤਜ਼ਾਰ ਕਰਨ ਦੇ ਦੌਰਾਨ Vikendi Spawn island ਲਈ ਸਨੋਬਾਲ ਫਾਈਟ ਦਾ ਫੀਚਰ ਦਿੱਤਾ ਗਿਆ ਹੈ।
ਅਪਡੇਟ ਦੇ ਨਾਲ ਪਲੇਅਰਸ ਨੂੰ ਇਕ ਸਨੋਮੋਬਾਈਲ ਵੀ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਮੇਨ ਮੈਨਿਊ 'ਚ ਸਨੋ ਥੀਮ ਨੂੰ ਐਡ ਕੀਤਾ ਗਿਆ ਹੈ ਜਿਸ ਦੇ ਨਾਲ ਕਿ ਕਲਾਸਿਕ ਮੋਡ ਦੇ ਦੌਰਾਨ ਬੇਲਸ ਕੁਲੈਕਟ ਕੀਤੇ ਜਾ ਸਕਣਗੇ ਜਿਨ੍ਹਾਂ ਨੂੰ ਬਾਅਦ 'ਚ ਈਵੈਂਟ ਸੈਂਟਰ ਤੋਂ ਰਿਵਾਰਡ ਦੇ ਰੂਪ 'ਚ ਬਦਲਿਆ ਜਾ ਸਕੇਗਾ।
ਇਸ 'ਚ PUBG Vikendi Snow Map ਨੂੰ ਪਿਛਲੇ ਹਫਤੇ ਪੀ. ਸੀ ਟੈਸਟ ਸਰਵਰਸ ਲਈ ਜਾਰੀ ਕੀਤਾ ਗਿਆ ਸੀ ਜਿਸ ਦੇ ਨਾਲ ਪੀ. ਸੀ 'ਤੇ ਇਸ ਗੇਮ ਨੂੰ ਖੇਡਣ ਵਾਲੇ ਪਲੇਅਰਸ ਨੂੰ ਇਸ ਅਪਡੇਟ ਦੀ ਇਕ ਝਲਕ ਮਿਲੀ ਸੀ।
HTC ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY