ਗੈਜੇਟ ਡੈਸਕ– ਪਿਛਲੇ 1 ਸਾਲ ਤੋਂ PUBG Mobile ਗੇਮ ਨੇ ਦੁਨੀਆ ਭਰ ’ਚ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਹੈ। ਹਾਲ ਹੀ ’ਚ Tencent Games ਨੇ PUBG Mobile ਗੇਮ ’ਚ Resident Evil ਨਾਲ ਸਾਂਝੇਦਾਰੀ ਕਰਕੇ ਗੇਮ ’ਚ ਨਵੇਂ ਫੀਚਰਜ਼ ਅਤੇ ਮੋਡਸ ਜੋੜੇ ਸਨ। ਇਸ ਸਾਂਝੇਦਾਰੀ ਤਹਿਤ ਪਲੇਅਰਾਂ ਨੂੰ ਬਿਲਕੁਲ ਨਵਾਂ Zombie Mode ਖੇਡਣ ਨੂੰ ਮਿਲਿਆ ਸੀ। ਹੁਣ ਅਜਿਹਾ ਲੱਗ ਰਿਹਾ ਹੈ ਕਿ ਇਸ ਗੇਮ ਨੂੰ ਹੋਰ ਜ਼ਿਆਦਾ ਰੋਮਾਂਚਕ ਬਣਾਉਣ ਲਈ Tencent Games ‘Godzilla’ ਨਾਲ ਸਾਂਝੇਦਾਰੀ ਕਰ ਰਹੀ ਹੈ। ਦੱਸ ਦੇਈਏ ਕਿ Godzilla ਮੂਵੀ ਸੀਰੀਜ਼ ਦੀ ਲੇਟੈਸਟ ਫਿਲਮ ‘Godzilla: King of monsters’ 31 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਮੌਕੇ ਪਬਜੀ ਮੋਬਾਇਲ ਵੀ ਆਪਣੀ ਗੇਮ ’ਚ ਕਈ ਲੋਕੇਸ਼ਨਾਂ ’ਤੇ ਇਸ ਮੂਵੀ ਨਾਲ ਜੁੜੇ ਕੁਝ Graffiti ਦਿਖਾ ਰਹੀ ਹੈ।
PUBG Mobile ਨੇ ਹਾਲ ਹੀ ’ਚ ਇਕ ਟਵੀਟ ਰਾਹੀਂ ਵੀ ਹਿੰਟ ਦਿੱਤਾ ਸੀ ਕਿ ਗੇਮ ਇਸ ਮੂਵੀ ਦੇ ਨਾਲ ਸਾਂਝੇਦਾਰੀ ਕਰ ਰਹੀ ਹੈ ਅਤੇ ਇਹ ਸਾਂਝੇਦਾਰੀ ਪਹਿਲਾਂ ਦੀ ਮੂਵੀ ਦੇ ਨਾਲ ਕੀਤੀ ਗਈ ਸਾਂਝੇਦਾਰੀ ਨਾਲੋਂ ਥੋੜ੍ਹੀ ਅਲੱਗ ਹੋਵੇਗੀ। ਕੁਝ ਪਲੇਅਰਾਂ ਨੇ ਸੋਸ਼ਲ ਮੀਡੀਆ ’ਚ ਪੋਸਟ ਰਾਹੀਂ ਗੇਮ ’ਚ ਕੁਝ ਲੋਕੇਸ਼ਨਾਂ ’ਤੇ Godzilla ਮੂਵੀ ਦੇ ਮੋਨਸਟਰ ਦੇਖਣ ਦੀ ਗੱਲ ਕਹੀ ਹੈ।
ਕੁਝ ਪਲੇਅਰਾਂ ਨੇ ਇਸ Graffiti ਦੇ ਸਕਰੀਨਸ਼ਾਟਸ ਵੀ ਪੋਸਟ ਕੀਤੇ ਹਨ। ਇਸ ਤੋਂ ਇਲਾਵਾ ਪਲੇਅਰਾਂ ਨੇ ਇਨ੍ਹਾਂ Graffities ਦੀ ਲੋਕੇਸ਼ਨ ਵੀ ਦੱਸੀ ਹੈ। ਇਨ੍ਹਾਂ ’ਚੋਂ ਇਕ ਲੋਕੇਸ਼ਨ ਮੀਰਾਮਾਰ ਮੈਪ ’ਚ ਸ਼ਾਮਲ Los Leones ’ਚ ਇਕ ਘਰ ਦੀ ਕੰਧ ’ਤੇ ਹੈ। ਇਸ ਤੋਂ ਇਲਾਵਾ ਦੂਜੀ ਲੋਕੇਸ਼ਨ ਵੀ ਮੀਰਾਮਾਰ ਮੈਪ ਦੇ ਅੰਦਰ ਹੀ ਹੈ। ਇਹ ਲੋਕੇਸ਼ਨ Impala ਦੇ ਨੇੜੇ ਇਕ Island ’ਤੇ ਹੈ। ਇਸ ਤੋਂ ਇਲਾਵਾ ਤੀਜੀ ਲੋਕੇਸ਼ਨ Erangle ਮੈਪ ਦੇ ਅੰਦਰ Spawn Island ’ਤੇ ਹੈ।
ਖਾਸ ਰੈਸਕਿਊ ਆਪ੍ਰੇਸ਼ਨਾਂ ਲਈ ਬਣਿਆ ਹੈ Sikorsky HH-60W ਕੰਬੈਟ
NEXT STORY